PM ਮੋਦੀ ਪਟਿਆਲਾ ''ਚ ਗਰਜੇ ਤੇ ਕਿਹਾ- ਜਨਤਾ ਨੇ ਮੋਹਰ ਲਾ ਦਿੱਤੀ ਹੈ, ਫਿਰ ਇਕ ਵਾਰ ਮੋਦੀ ਸਰਕਾਰ

PM ਮੋਦੀ ਪਟਿਆਲਾ ''ਚ ਗਰਜੇ ਤੇ ਕਿਹਾ- ਜਨਤਾ ਨੇ ਮੋਹਰ ਲਾ ਦਿੱਤੀ ਹੈ, ਫਿਰ ਇਕ ਵਾਰ ਮੋਦੀ ਸਰਕਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਪਟਿਆਲਾ ਪਹੁੰਚੇ, ਜਿੱਥੇ ਉਨ੍ਹਾਂ ਨੇ ਰੈਲੀ ਨੂੰ ਸੰਬੋਧਿਤ ਕੀਤਾ। ਆਪਣੇ ਭਾਸ਼ਣ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਛੋਹ ਅਤੇ ਕਾਲੀ ਮਾਤਾ ਜੀ ਦੇ ਪਾਵਨ ਸਥਾਨ ਪਟਿਆਲਾ ਆਉਣ ਦਾ ਮੌਕਾ ਮਿਲਿਆ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪੰਜਾਬੀ ਚੰਗੀ ਤਰ੍ਹਾਂ ਜਾਣਦਾ ਹੈ ਕਿ ਆਪਣਾ ਵੋਟ ਬੇਕਾਰ ਨਹੀਂ ਕਰਨਾ ਹੈ। ਉਨ੍ਹਾਂ ਕਿਹਾ ਕਿ ਵੋਟ ਉਸ ਨੂੰ ਪਾਓ ਜੋ ਵਿਕਸਿਤ ਭਾਰਤ ਬਣਾਉਣ ਦਾ ਸੰਕਲਪ ਲਵੇ। ਇਸ ਲਈ ਜ਼ਰੂਰੀ ਹੈ- ਫਿਰ ਇਕ ਵਾਰ ਮੋਦੀ ਦੀ ਸਰਕਾਰ। ਉਨ੍ਹਾਂ ਕਿਹਾ ਕਿ ਜਨਤਾ ਨੇ ਮੋਹਰ ਲਾ ਦਿੱਤੀ ਹੈ, ਫਿਰ ਇਕ ਵਾਰ ਮੋਦੀ ਸਰਕਾਰ। 

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ 2024 ਦੀਆਂ ਚੋਣਾਂ ਦੇਸ਼ ਨੂੰ ਮਜ਼ਬੂਤ ਬਣਾਉਣ ਦੀਆਂ ਚੋਣਾਂ ਹਨ। ਇਕ ਪਾਸੇ ਭਾਜਪਾ ਅਤੇ NDA ਹੈ। ਦੂਜੇ ਪਾਸੇ ਭ੍ਰਿਸ਼ਟਾਚਾਰੀਆਂ ਦਾ 'ਇੰਡੀਆ' ਗਠਜੋੜ ਹੈ। ਇਕ ਪਾਸੇ ਮੋਦੀ ਹੈ, ਜੋ ਲੜਾਕੂ ਜਹਾਜ਼ ਤੋਂ ਲੈ ਕੇ ਏਅਰਕ੍ਰਾਫਟ ਭਾਰਤ ਵਿਚ ਬਣਾ ਰਿਹਾ ਹੈ। ਦੂਜੇ ਪਾਸੇ ਇੰਡੀਆ ਗਠਜੋੜ ਹੈ, ਜਿਸ ਕੋਲ ਨਾ ਨੇਤਾ ਹੈ ਅਤੇ ਨਾ ਹੀ ਨੀਤੀ।  ਇੰਡੀਆ ਗਠਜੋੜ ਕਹਿੰਦਾ ਹੈ ਕਿ ਸਾਡੇ ਪਰਮਾਣੂ ਹਥਿਆਰਾਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ।  ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇਕ ਪਾਸੇ ਮੋਦੀ ਸਰਕਾਰ ਹੈ, ਜਿਸ ਵਿਚ ਅੱਤਵਾਦੀਆਂ ਨੂੰ ਘਰ 'ਚ ਦਾਖ਼ਲ ਹੋ ਕੇ ਮਾਰਨ ਦਾ ਸਾਹਸ ਹੈ, ਦੂਜੇ ਪਾਸੇ ਇੰਡੀਆ ਗਠਜੋੜ ਵਾਲੇ ਹਨ ਜੋ ਅੱਤਵਾਦੀਆਂ ਦੇ ਐਨਕਾਊਂਟ 'ਤੇ ਹੰਝੂ ਵਹਾਉਂਦੇ ਹਨ। ਇਕ ਪਾਸੇ ਮੋਦੀ ਸਰਕਾਰ ਹੈ, ਜਿਸ ਨੇ 10 ਸਾਲ ਵਿਚ 25 ਕਰੋੜ ਲੋਕਾਂ ਨੂੰ ਗਰੀਬੀ ਵਿਚੋਂ  ਬਾਹਰ ਕੱਢਿਆ ਹੈ। ਦੂਜੇ ਪਾਸੇ ਇੰਡੀਆ ਗਠਜੋੜ ਹੈ, ਜੋ ਤੁਹਾਡੀ ਕਮਾਈ ਅਤੇ ਖੇਤ ਦਾ ਅੱਧਾ ਹਿੱਸਾ ਖੋਹ ਲਵੇਗਾ। 

ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ਜਿੰਨੀ ਸੇਵਾ ਮੈਂ ਕਰ ਸਕਿਆ, ਮੈਂ ਕੀਤੀ। ਅੱਜ ਕਰਤਾਰਪੁਰ ਸਾਹਿਬ ਸਾਡੇ ਸਾਹਮਣੇ ਹੈ। ਸਾਡੀ ਸਰਕਾਰ ਨੇ ਲੰਗਰ ਨੂੰ ਟੈਕਸ ਮੁਕਤ ਕੀਤਾ। ਪਹਿਲਾਂ ਦੀਆਂ ਸਰਕਾਰਾਂ ਵੀ ਇਹ ਕਰ ਸਕਦੀਆਂ ਸਨ। ਇਹ ਮੋਦੀ ਸਰਕਾਰ ਹੈ, ਜਿਸ ਨੇ ਸਾਹਿਬਜ਼ਾਦਿਆਂ ਲਈ ਵੀਰ ਬਾਲ ਦਿਵਸ ਐਲਾਨ ਕੀਤਾ ਪਰ ਕੁਝ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਵੀਰ ਬਾਲ ਦਿਵਸ ਐਲਾਨ ਕਰਨ ਦਾ ਮਤਲਬ ਕੀ ਹੈ। ਹੈਰਾਨ ਹਾਂ ਕਿ ਕੁਝ ਲੋਕਾਂ ਨੂੰ ਇਹ ਸਮਝ ਨਹੀਂ ਆ ਰਿਹਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਉਹ ਕਾਂਗਰਸ ਵਾਲੇ ਹਨ, ਜਿਨ੍ਹਾਂ ਨੇ ਸੱਤਾ ਲਈ ਭਾਰਤ ਦੀ ਵੰਡ ਕੀਤੀ। ਆਜ਼ਾਦੀ ਮਗਰੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੂਰਬੀਨ ਨਾਲ ਕਰਦੇ ਸੀ। 1971 ਦੀ ਲੜਾਈ ਵਿਚ ਸਾਡੇ ਹੱਥ  ਵਿਚ 90 ਹਜ਼ਾਰ ਫ਼ੌਜੀ ਸਨ। ਹੁਕਮ ਦਾ ਪੱਤਾ ਸਾਡੇ ਹੱਥ ਵਿਚ ਸੀ। ਸਾਥੀਓਂ, ਮੈਂ ਵਿਸ਼ਵਾਸ ਨਾਲ ਕਹਿੰਦਾ ਹਾਂ ਕਿ ਜੇਕਰ ਉਸ ਸਮੇਂ ਮੋਦੀ ਹੁੰਦਾ ਤਾਂ ਮੈਂ ਇਨ੍ਹਾਂ ਤੋਂ ਕਰਤਾਰਪੁਰ ਸਾਹਿਬ ਲੈ ਕੇ ਰਹਿੰਦਾ, ਤਾਂ ਜਾ ਕੇ ਉਨ੍ਹਾਂ ਜਵਾਨਾਂ ਨੂੰ ਛੱਡਦਾ।