- Updated: January 16, 2026 05:08 PM
ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਬਾਹਰ ਪ੍ਰਦਰਸ਼ਨ ਕਰ ਰਹੇ ਪੰਜਾਬ ਭਾਜਪਾ ਦੇ ਆਗੂਆਂ ਦੀ ਪੁਲਸ ਨਾਲ ਧੱਕਾ-ਮੁੱਕੀ ਹੋ ਗਈ। ਇਸ ਦੌਰਾਨ ਭਾਜਪਾ ਆਗੂਆਂ ਵਲੋਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ ਗਏ। ਪੁਲਸ ਨੇ ਸੁਨੀਲ ਜਾਖੜ, ਰਵਨੀਤ ਬਿੱਟੂ ਅਤੇ ਅਸ਼ਵਨੀ ਸ਼ਰਮਾ ਸਣੇ ਕਈ ਆਗੂਆਂ ਨੂੰ ਹਿਰਾਸਤ 'ਚ ਲੈ ਲਿਆ। ਇਸ ਮੌਕੇ ਸੁਨੀਲ ਜਾਖੜ ਨੇ ਬੋਲਦਿਆਂ ਕਿਹਾ ਕਿ ਪੰਜਾਬ ਅੰਦਰ ਲਗਾਤਾਰ ਗੁੰਡਾਰਾਜ ਵੱਧ ਰਿਹਾ ਹੈ।
ਰਵਨੀਤ ਬਿੱਟੂ ਨੇ ਕਿਹਾ ਕਿ ਅਸੀਂ ਸਿਰਫ ਉਨ੍ਹਾਂ ਲੋਕਾਂ ਨੂੰ ਪੰਜਾਬ 'ਚੋਂ ਕੱਢਣ ਦੀ ਗੱਲ ਕਰ ਰਹੇ ਹਾਂ, ਜਿਹੜੇ ਦਿੱਲੀ ਤੋਂ ਇੱਥੇ ਆ ਕੇ ਬੈਠੇ ਹੋਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਲੀਡਰਸ਼ਿਪ ਅੱਜ ਸਿਰਫ ਭਗਵੰਤ ਮਾਨ ਨੂੰ ਸੁਨੇਹਾ ਦੇਣ ਆਈ ਸੀ ਪਰ ਸਾਡਾ ਹਰ ਵਰਕਰ ਪੰਜਾਬ ਦੇ ਹਰ ਗਲੀ-ਮੁਹੱਲੇ 'ਚ ਇਹ ਲੜਾਈ ਲੜੇਗਾ।
ਪਰਚੇ ਪਾਉਣ ਅਤੇ ਜੇਲ੍ਹਾਂ 'ਚ ਲਿਜਾਣ ਵਰਗੀਆਂ ਗੱਲਾਂ ਤਾਂ ਚੱਲਦੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਵਰਕਰਾਂ ਨਾਲ ਹੋਰ ਅੱਗੇ ਵਧਾਂਗੇ ਤਾਂ ਇਹ ਪਾਣੀ ਸੁੱਟ ਦੇਣਗੇ ਅਤੇ ਫਿਰ ਲਾਠੀਚਾਰਜ ਕਰ ਦੇਣਗੇ। ਅਸੀਂ ਵਰਦੀ ਨਾਲ ਲੜਾਈ ਨਹੀਂ ਲੜ ਸਕਦੇ ਅਤੇ ਜੇਕਰ ਵਰਦੀ ਨੂੰ ਹੱਥ ਵੀ ਲਾਵਾਂਗੇ ਤਾਂ ਇਹ ਕਾਨੂੰਨੀ ਤੌਰ 'ਤੇ ਜ਼ੁਰਮ ਹੈ।