ਪੰਜਾਬ ਪੁਲਸ ਦਾ ਥਾਣੇਦਾਰ ਹੋਇਆ ਗ੍ਰਿਫ਼ਤਾਰ

ਪੰਜਾਬ ਪੁਲਸ ਦਾ ਥਾਣੇਦਾਰ ਹੋਇਆ ਗ੍ਰਿਫ਼ਤਾਰ

ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੀ ਐਲਡੀਕੋ ਅਸਟੇਟ ਪੁਲਸ ਚੌਕੀ ਦੇ ਇੰਚਾਰਜ ਥਾਣੇਦਾਰ ਜਿੰਦਰ ਲਾਲ ਸਿੱਧੂ ਨੂੰ ਵਿਜੀਲੈਂਸ ਵੱਲੋਂ 40 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਜਲੰਧਰ ਬਾਈਪਾਸ ਚੌਕ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। 

ਸ਼ਿਕਾਇਤਕਰਤਾ ਮੁਤਾਬਕ, ਥਾਣੇਦਾਰ ਜਿੰਦਰ ਲਾਲ ਸਿੱਧੂ ਨੇ ਇਕ ਮਾਮਲੇ ਵਿਚ ਪਹਿਲਾਂ 50 ਹਜ਼ਾਰ ਰੁਪਏ ਦੀ ਰਿਸ਼ਵਤ ਲਈ ਜਾ ਚੁੱਕੀ ਹੈ, ਜਿਸ ਮਗਰੋਂ ਅੱਜ ਦੂਜੀ ਕਿਸ਼ਤ 40 ਹਜ਼ਾਰ ਰੁਪਏ ਦੇਣ ਲਈ ਉਸ ਨੂੰ ਜਲੰਧਰ ਬਾਈਪਾਸ ਚੌਕ ਨੇੜੇ ਬੁਲਾਇਆ ਗਿਆਸੀ। ਉੱਥੇ ਵਿਜੀਲੈਂਸ ਦੀ ਟੀਮ ਪਹਿਲਾਂ ਹੀ ਟ੍ਰੈਪ ਲਗਾ ਕੇ ਖੜ੍ਹੀ ਹੋਈ ਸੀ। ਜਦੋਂ ਥਾਣੇਦਾਰ ਜਿੰਦਰ ਲਾਲ ਸਿੱਧੂ ਨੇ ਪੈਸੇ ਫੜੇ ਤਾਂ ਵਿਜੀਲੈਂਸ ਪੁਲਸ ਨੇ ਜਿੰਦਰ ਲਾਲ ਸਿੱਧੂ ਨੂੰ ਗ੍ਰਿਫ਼ਤਾਰ ਕਰ ਲਿਆ।