ਨਿਊਜ਼ੀਲੈਂਡ ''ਚ ਇੰਦਰਾ ਗਾਂਧੀ ਦੇ ਕਾਤਲ ਦਾ ਰਿਸ਼ਤੇਦਾਰ ਡਰੱਗ ਤਸਕਰੀ ਦੇ ਦੋਸ਼ ''ਚ ਹੋਇਆ ਗ੍ਰਿਫਤਾਰ। 

ਨਿਊਜ਼ੀਲੈਂਡ ''ਚ ਇੰਦਰਾ ਗਾਂਧੀ ਦੇ ਕਾਤਲ ਦਾ ਰਿਸ਼ਤੇਦਾਰ ਡਰੱਗ ਤਸਕਰੀ ਦੇ ਦੋਸ਼ ''ਚ ਹੋਇਆ ਗ੍ਰਿਫਤਾਰ। 

ਨਿਊਜ਼ੀਲੈਂਡ 'ਚ ਇਕ ਡਰੱਗ ਰੈਕਟ ਦਾ ਪਰਦਾਫਾਸ਼ ਕੀਤਾ ਗਿਆ ਹੈ। 1984 'ਚ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਤਲਾਂ 'ਚੋਂ ਇਕ ਸਤਵੰਤ ਸਿੰਘ ਦੇ ਰਿਸ਼ਤੇਦਾਰ ਬਲਤੇਜ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਡਰੱਗ ਦਾ ਪਰਦਾਫਾਸ਼ ਮੈਨੁਕਾਊ 'ਚ ਇਕ ਜਾਇਦਾਦ ਉੱਤੇ ਛਾਪੇਮਾਰੀ ਤੋਂ ਬਾਅਦ ਹੋਇਆ ਹੈ। ਪੁਲਸ ਨੇ ਵੱਡੀ ਮਾਤਰਾ 'ਚ ਬੀਅਰ ਦੇ ਡੱਬਿਆਂ 'ਚ ਲੁਕਾਈ ਹੋਈ ਮੇਥਾਮਫੇਟਾਮਾਈਨ ਬਰਾਮਦ ਕੀਤੀ ਹੈ। ਜਾਣਕਾਰੀ ਮੁਤਾਬਕ, ਜਿਸ ਬਲਤੇਜ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉਹ ਸਤਵੰਤ ਸਿੰਘ ਦਾ ਭਤੀਜਾ ਹੈ।

ਦੱਸ ਦੇਈਏ ਕਿ ਸਤਵੰਤ ਸਿੰਘ ਅਤੇ ਉਸਦੇ ਸਾਥੀ ਬਾਡੀ ਗਾਰਡ ਬੇਅੰਤ ਸਿੰਘ ਨੇ 1984 'ਚ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਮੌਜੂਦਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ ਸੀ। ਸਤਵੰਤ ਸਿੰਘ ਦਾ ਭਰਾ ਅਤੇ ਉਸਦਾ ਪਰਿਵਾਰ 1980 ਦੇ ਦਹਾਕੇ 'ਚ ਨਿਊਜ਼ੀਲੈਂਡ ਚਲੇ ਗਏ ਸਨ ਅਤੇ ਆਕਲੈਂਡ ਵਿਚ ਇਕ ਛੋਟੀ ਕਰਿਆਨੇ ਦੀ ਦੁਕਾਨ ਚਲਾ ਰਹੇ ਸਨ। ਹਾਲਾਂਕਿ, ਹਾਲ ਹੀ ਦੇ ਮਹੀਨਿਆਂ ਵਿਚ ਉਨ੍ਹਾਂ ਦੀ ਜਾਇਦਾਦ ਵਿਚ ਅਚਾਨਕ ਵਾਧਾ ਦੇਖਿਆ ਗਿਆ ਹੈ। ਬਲਤੇਜ ਸਿੰਘ ਦੇ ਪਿਤਾ ਰੇ ਵਾਈਟ ਨਾਂ ਦੀ ਇਕ ਰੀਅਲ ਅਸਟੇਟ ਫਰਮ ਦੇ ਮਾਲਕ ਬਣ ਗਏ ਅਤੇ ਇਥੋਂ ਤਕ ਕਿ ਉਸਨੇ USD 12,218,0 (ਕਰੀਬ 100 ਕਰੋੜ ਰੁਪਏ) ਤੋਂ ਵੱਧ ਦੀ ਕੀਮਤ ਦਾ ਇਕ ਘਰ ਖਰੀਦਿਆ।