ਸੁਪਰੀਮ ਕੋਰਟ ਨੇ Hindenburg ਰਿਪੋਰਟ ਮਾਮਲੇ ''ਚ ਮਾਹਿਰ ਕਮੇਟੀ ਦਾ ਕੀਤਾ ਗਠਨ, 2 ਮਹੀਨਿਆਂ ''ਚ SEBI ਨੂੰ ਜਾਂਚ ਰਿਪੋਰਟ ਸੌਂਪਣ ਦੇ ਹੁਕਮ

ਸੁਪਰੀਮ ਕੋਰਟ ਨੇ Hindenburg ਰਿਪੋਰਟ ਮਾਮਲੇ ''ਚ ਮਾਹਿਰ ਕਮੇਟੀ ਦਾ ਕੀਤਾ ਗਠਨ, 2 ਮਹੀਨਿਆਂ ''ਚ SEBI ਨੂੰ ਜਾਂਚ ਰਿਪੋਰਟ ਸੌਂਪਣ ਦੇ ਹੁਕਮ

ਸੁਪਰੀਮ ਕੋਰਟ ਨੇ ਹਿੰਡਨਬਰਗ ਰਿਪੋਰਟ ਤੋਂ ਪੈਦਾ ਹੋਏ ਮੁੱਦੇ 'ਤੇ ਮਾਹਿਰਾਂ ਦੀ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਦੇ ਚੇਅਰਮੈਨ ਸੇਵਾਮੁਕਤ ਜੱਜ ਜਸਟਿਸ ਏ.ਐਮ ਸਪਰੇ ਹੋਣਗੇ। ਸੁਪਰੀਮ ਕੋਰਟ ਨਿਵੇਸ਼ਕਾਂ ਦੀ ਸੁਰੱਖਿਆ ਲਈ ਰੈਗੂਲੇਟਰੀ ਤੰਤਰ 'ਤੇ ਕਮੇਟੀ ਦੇ ਗਠਨ 'ਤੇ ਹਿੰਡਨਬਰਗ ਰਿਪੋਰਟ ਨਾਲ ਜੁੜੀਆਂ ਪਟੀਸ਼ਨਾਂ 'ਤੇ ਸੁਣਵਾਈ ਕਰ ਰਹੀ ਸੀ।

ਕਮੇਟੀ ਸਾਰੀਆਂ ਸਥਿਤੀਆਂ ਦਾ ਜਾਇਜ਼ਾ ਲਵੇਗੀ

ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਕਮੇਟੀ ਸਥਿਤੀ ਦਾ ਸੰਪੂਰਨ ਮੁਲਾਂਕਣ ਕਰੇਗੀ ਅਤੇ ਨਿਵੇਸ਼ਕਾਂ ਨੂੰ ਜਾਗਰੂਕ ਕਰਨ ਲਈ ਉਪਾਅ ਸੁਝਾਏਗੀ। ਮਾਹਿਰਾਂ ਦੀ ਕਮੇਟੀ ਵਿੱਚ ਸੇਵਾਮੁਕਤ ਜਸਟਿਸ ਏਐਮ ਸਪਰੇ ਦੇ ਨਾਲ-ਨਾਲ ਓਪੀ ਭੱਟ, ਕੇਵੀ ਕਾਮਥ, ਨੰਦਨ ਨੀਲੇਕਣੀ, ਸੋਮਸ਼ੇਖਰ ਸੁੰਦਰੇਸਨ ਸ਼ਾਮਲ ਹਨ। ਸੇਬੀ ਅਤੇ ਜਾਂਚ ਏਜੰਸੀਆਂ ਮਾਹਰ ਪੈਨਲ ਦਾ ਸਮਰਥਨ ਕਰਨਗੀਆਂ। ਸੁਪਰੀਮ ਕੋਰਟ ਨੇ ਹਾਲੀਆ ਸਟਾਕ ਕਰੈਸ਼ ਦੀ ਜਾਂਚ ਲਈ ਕਮੇਟੀ ਬਣਾਉਣ ਦਾ ਹੁਕਮ ਦਿੱਤਾ ਹੈ।