- Updated: October 01, 2024 12:30 PM
ਪੰਜਾਬ ਵਿੱਚ ਲੁਧਿਆਣਾ ਪੁਲਿਸ ਦੇ ਇੱਕ SHO ਨੇ ਆਪਣੇ ਹੀ ਥਾਣੇ ਵਿੱਚ ਤਾਇਨਾਤ ਇੱਕ ਮਹਿਲਾ ਕਾਂਸਟੇਬਲ ਨਾਲ ਜਬਰ ਜਨਾਹ ਕੀਤਾ। ਜਬਰ ਜਨਾਹ ਤੋਂ ਪਹਿਲਾਂ SHO ਨੇ ਮਹਿਲਾ ਕਾਂਸਟੇਬਲ ਦੀ ਅਸ਼ਲੀਲ ਵੀਡੀਓ ਬਣਾਈ ਸੀ। ਬਾਅਦ ਵਿਚ ਉਸ ਨੇ ਮਹਿਲਾ ਕਾਂਸਟੇਬਲ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਕਿਸੇ ਨੂੰ ਕੁਝ ਦੱਸਿਆ ਤਾਂ ਉਹ ਉਸ ਦੀ ਵੀਡੀਓ ਵਾਇਰਲ ਕਰ ਦੇਵੇਗਾ।
ਹਾਲਾਂਕਿ, ਮਹਿਲਾ ਕਾਂਸਟੇਬਲ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ। ਪੁਲਿਸ ਨੇ ਲੁਧਿਆਣਾ ਦਿਹਾਂਤੀ ਦੇ ਥਾਣਾ ਮੁੱਲਾਂਪੁਰ ਦਾਖਾ ਦੇ ਐਸਐਚਓ ਕੁਲਵਿੰਦਰ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਵਾਰਦਾਤ ਤੋਂ ਬਾਅਦ ਤੋਂ ਹੀ ਐਸਐਚਓ ਫਰਾਰ ਹੈ। ਪੁਲਿਸ ਉਸ ਦੀ ਗ੍ਰਿਫ਼ਤਾਰੀ ਦੇ ਲਈ ਛਾਪੇ ਮਾਰ ਰਹੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਮਹਿਲਾ ਕਾਂਸਟੇਬਲ ਨੇ ਦੱਸਿਆ ਕਿ ਉਹ ਮੁੱਲਾਂਪੁਰ ਦਾਖਾ ਦੇ ਥਾਣੇ ਵਿਚ ਤਾਇਨਾਤ ਹੈ। ਉਥੋਂ ਦਾ ਐਸਐਚਓ ਕੁਲਵਿੰਦਰ ਉਸ ਦੇ ਨਾਲ ਬਹੁਤ ਸਮੇਂ ਤੋਂ ਅਸ਼ਲੀਲ ਹਰਕਤਾਂ ਕਰਦਾ ਆ ਰਿਹਾ ਸੀ।
ਮਹਿਲਾ ਕਾਂਸਟੇਬਲ ਨੇ ਦੱਸਿਆ ਕਿ ਐਸਐਚਓ ਕੁਲਵਿੰਦਰ ਸਿੰਘ ਨੇ ਪਹਿਲਾਂ ਉਸ ਦੀ ਅਸ਼ਲੀਲ ਵੀਡੀਓ ਬਣਾਈ। ਫਿਰ ਉਸ ਨੂੰ ਡਰਾਇਆ ਅਤੇ ਧਮਕਾਇਆ ਕਿ ਅਗਰ ਉਹ ਰੌਲਾ ਪਾਵੇਗਾ ਜਾਂ ਪੁਲਿਸ ਨੂੰ ਸ਼ਿਕਾਇਤ ਕਰੇਗੀ ਤਾਂ ਉਹ ਉਸ ਦੀ ਵੀਡੀਓ ਸੋਸ਼ਲ ਉੱਤੇ ਵਾਇਰਲ ਕਰ ਦੇਵੇਗਾ।
ਮਹਿਲਾ ਕਾਂਸਟੇਬਲ ਨੇ ਦੱਸਿਆ ਕਿ ਐਸਐਚਓ ਕੁਲਵਿੰਦਰ ਸਿੰਘ 2 ਦਿਨ ਪਹਾਲਾਂ ਉਸ ਨੂੰ ਆਪਣੇ ਬੱਚਿਆਂ ਤੇ ਪਤਨੀ ਨਾਲ ਮਿਲਵਾਉਣ ਦਾ ਬਹਾਨਾ ਬਣਾ ਕੇ ਗੱਡੀ ਵਿੱਚ ਬਿਠਾ ਕੇ ਆਪਣੇ ਫਾਰਮ ਹਾਊਸ ਲੈ ਗਿਆ। ਜਦੋਂ ਉਹ ਫਾਰਮ ਹਾਊਸ ਪਹੁੰਚਿਆ ਤਾਂ ਉੱਥੇ ਕੋਈ ਵੀ ਨਹੀਂ ਸੀ। ਐਸਐਚਓ ਨੇ ਉਸ ਦਾ ਉੱਥੇ ਬਲਾਤਕਾਰ ਕੀਤਾ ਹੈ।
ਮਹਿਲਾ ਕਾਂਸਟੇਬਲ ਦੇ ਅਨੁਸਾਰ ਐਸਐਚਓ ਨੇ ਬਲਾਤਕਾਰ ਦਾ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ, ਪਰ ਕਾਂਸਟੇਬਲ ਡਰੀ ਨਹੀਂ ਅਤੇ ਹਿੰਮਤ ਨਾਲ ਸ਼ਿਕਾਇਤ ਕਰ ਦਿੱਤੀ। ਹੁਣ ਐਸਐਚਓ ਉੱਤੇ ਕੇਸ ਦਰਜ ਹੋ ਗਿਆ ਅਤੇ ਉਹ ਫਰਾਰ ਹੈ।
ਐਸਐਸਪੀ ਲੁਧਿਆਣਾ ਨਵਨੀਤ ਸਿੰਘ ਬੈਂਸ ਨੇ ਘਟਨਾ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਐਸਐਚਓ ਕੁਲਵਿੰਦਰ ਸਿੰਘ ਮੁੱਲਾਂਪੁਰ ਦਾਖਾ ਥਾਣੇ ਵਿਚ ਤਾਇਨਾਤ ਹੈ। ਉਸ ਖ਼ਿਲਾਫ਼ ਮਾਮਲਾ ਮੁਹਾਲੀ ਵਿੱਚ ਦਰਜ ਕੀਤਾ ਗਿਆ, ਜਿੱਥੇ ਉਸ ਨੇ ਮਹਿਲਾ ਕਾਂਸਟੇਬਲ ਨਾਲ ਜਬਰ ਜਨਾਹ ਕੀਤਾ ਸੀ।