1 ਅਰਬ 10 ਕਰੋੜ ਰੁਪਏ ਦੀ ਲਾਟਰੀ ਨਿਕਲੀ ਕਿਰਾਏ ਦੇ ਮਕਾਨ ਵਿਚ ਰਹਿਣ ਵਾਲੀ ਔਰਤ ਦੀ

1 ਅਰਬ 10 ਕਰੋੜ ਰੁਪਏ ਦੀ ਲਾਟਰੀ ਨਿਕਲੀ ਕਿਰਾਏ ਦੇ ਮਕਾਨ ਵਿਚ ਰਹਿਣ ਵਾਲੀ ਔਰਤ ਦੀ

ਹਰ ਕੋਈ ਬਹੁਤ ਸਾਰਾ ਪੈਸਾ ਕਮਾਉਣਾ ਅਤੇ ਅਮੀਰ ਬਣਨਾ ਚਾਹੁੰਦਾ ਹੈ। ਦੁਨੀਆ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਆਪਣੀ ਮਿਹਨਤ ਨਾਲ ਬਹੁਤ ਸਾਰਾ ਪੈਸਾ ਕਮਾਉਂਦੇ ਹਨ। ਹਾਲਾਂਕਿ ਕਈ ਲੋਕ ਅਜਿਹੇ ਹਨ ਜਿਨ੍ਹਾਂ ਦੀ ਕਿਸਮਤ ਰਾਤੋ-ਰਾਤ ਬਦਲ ਜਾਂਦੀ ਹੈ ਅਤੇ ਉਹ ਕਰੋੜਾਂ ਰੁਪਏ ਦੇ ਮਾਲਕ ਬਣ ਜਾਂਦੇ ਹਨ। ਹੁਣ ਇਸੇ ਤਰ੍ਹਾਂ ਦੀ ਇੱਕ ਹੋਰ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ। ਜਿਥੇ ਇਕ ਔਰਤ ਦੀ 1 ਅਰਬ 10 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ।

ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ 'ਚ ਉੱਤਰੀ ਪੈਸੇਫਿਕ ਸਮੁੰਦਰ ਕਿਨਾਰੇ ਵਸੇ ਸ਼ਹਿਰ ਯੂਲੂਈਲਟ ਨਿਵਾਸੀ ਪਰਿਵਾਰ ਸਮੇਤ ਕਿਰਾਏ ਦੇ ਮਕਾਨ 'ਚ ਰਹਿ ਰਹੀ ਅੰਗਰੇਜ਼ਣ ਸ਼ਰਨ ਫਰੇਜ਼ਰ ਦੀ 18 ਮਿਲੀਅਨ ਡਾਲਰ ਭਾਵ 1 ਅਰਬ 10 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ।

ਸ਼ਰਨ ਨੇ ਬ੍ਰਿਟਿਸ਼ ਕੋਲੰਬੀਆ ਲਾਟਰੀ ਕਾਰਪੋਰੇਸ਼ਨ ਦੀ ਲੋਟੋ ਮੈਕਸ ਲਾਟਰੀ ਖਰੀਦੀ ਸੀ, ਜਦੋਂ ਉਹ ਆਪਣੇ ਪਤੀ ਤੇ ਪੁੱਤਰ ਨਾਲ ਸਵੇਰ ਦਾ ਨਾਸ਼ਤਾ ਕਰ ਰਹੀ ਸੀ ਤਾਂ ਉਸ ਨੇ ਆਪਣੀ ਲਾਟਰੀ ਟਿਕਟ ਆਨਲਾਈਨ ਚੈੱਕ ਕੀਤੀ ਤਾਂ ਉਸ ਦੇ ਪਤੀ ਤੇ ਪੁੱਤਰ ਨੂੰ ਵਿਸ਼ਵਾਸ ਨਹੀਂ ਹੋਇਆ ਕਿ ਉਹ ਇੰਨੀ ਵੱਡੀ ਰਕਮ ਜਿੱਤ ਲਈ ਹੈ। ਸ਼ਰਨ ਫਰੇਜ਼ਰ ਦਾ ਕਹਿਣਾ ਹੈ ਕਿ ਉਹ ਲਾਟਰੀ ਦੀ ਜਿੱਤੀ ਰਕਮ ਨਾਲ ਨਵੀਂ ਕਾਰ ਤੇ ਘਰ ਖਰੀਦੇਗੀ।