‘‘ਮੋਦੀ ਸਰਕਾਰ ’ਚ ਨੰਬਰ 2 ਨਹੀਂ ਹੈ, ਕਿਸੇ ਨੂੰ ਵੀ ਕਿਸੇ ਭੁਲੇਖੇ ’ਚ ਨਹੀਂ ਰਹਿਣਾ ਚਾਹੀਦਾ '''' : ਅਮਿਤ ਸ਼ਾਹ। 

 ‘‘ਮੋਦੀ ਸਰਕਾਰ ’ਚ ਨੰਬਰ 2 ਨਹੀਂ ਹੈ, ਕਿਸੇ ਨੂੰ ਵੀ ਕਿਸੇ ਭੁਲੇਖੇ ’ਚ ਨਹੀਂ ਰਹਿਣਾ ਚਾਹੀਦਾ '''' : ਅਮਿਤ ਸ਼ਾਹ। 

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬਿਨਾਂ ਕਿਸੇ ਝਿਜਕ ਸਿੱਧੇ ਤੌਰ ’ਤੇ ਆਪਣੀ ਗੱਲ ਕਹਿੰਦੇ ਹਨ। ਜਦੋਂ ਕਿਸੇ ਨੇ ਮੋਦੀ ਸਰਕਾਰ ’ਚ ਉਨ੍ਹਾਂ ਦੇ ਨੰਬਰ 2 ਹੋਣ ਦੀ ਤਾਰੀਫ ਕੀਤੀ ਤਾਂ ਉਨ੍ਹਾਂ ਨੇ ਦੋ-ਟੁੱਕ ਕਿਹਾ, ‘‘ਮੋਦੀ ਸਰਕਾਰ ’ਚ ਨੰਬਰ 2 ਨਹੀਂ ਹੈ, ਕਿਸੇ ਨੂੰ ਵੀ ਕਿਸੇ ਭੁਲੇਖੇ ’ਚ ਨਹੀਂ ਰਹਿਣਾ ਚਾਹੀਦਾ। ਇਕ ਨੰਬਰ ਹੀ ਹੈ ਅਤੇ ਉਸ ਦਾ ਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ। ਅਸੀਂ ਸਾਰੇ ਮੋਦੀ ਜੀ ਦੇ ਅਧੀਨ ਕੰਮ ਕਰਦੇ ਹਾਂ। ਅਸੀਂ ਨੰਬਰ ਇਕ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹਾਂ।’’ਅਮਿਤ ਸ਼ਾਹ ਨੇ ਭਾਵੇਂ ਆਪਣਾ ਜਵਾਬ ਸਟੀਕ ਰੱਖਿਆ ਹੋਵੇ ਪਰ ਇਸ ਪ੍ਰਕਿਰਿਆ ’ਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਵੀ ਸੰਕੇਤ ਮਿਲ ਗਿਆ, ਜਿਨ੍ਹਾਂ ਨੂੰ ਲੜੀ ’ਚ ਨੰਬਰ ਦੋ ਮੰਨਿਆ ਜਾਂਦਾ ਹੈ। ਤਕਨੀਕੀ ਤੌਰ ’ਤੇ ਰਾਜਨਾਥ ਸਿੰਘ ਨੂੰ ਨੰਬਰ ਦੋ ਮੰਨਿਆ ਜਾਂਦਾ ਹੈ ਕਿਉਂਕਿ ਉਹ ਲੋਕ ਸਭਾ ’ਚ ਪ੍ਰਧਾਨ ਮੰਤਰੀ ਦੇ ਨਾਲ ਬੈਠਦੇ ਹਨ।

                                               Image

ਤਰਜੀਹ ਦੀ ਲੜੀ ’ਚ ਵੀ ਰਾਜਨਾਥ ਸੂਚੀ ’ਚ ਦੂਜੇ ਸਥਾਨ ’ਤੇ ਹਨ ਪਰ ਅਮਿਤ ਸ਼ਾਹ ਨੂੰ ਸਾਰੇ ਅਮਲੀ ਉਦੇਸ਼ਾਂ ਲਈ ਨੰਬਰ ਦੋ ਮੰਨਿਆ ਜਾਂਦਾ ਹੈ। ਅਜਿਹਾ ਲੱਗਦਾ ਹੈ ਕਿ ਅਮਿਤ ਸ਼ਾਹ ਨੇ ਸਿਆਸੀ ਇਤਿਹਾਸ ’ਚ ਸਬਕ ਲਿਆ ਹੈ, ਕਿਉਂਕਿ ਜਿਸ ਨੂੰ ਨੰਬਰ ਦੋ ਮੰਨਿਆ ਜਾਂਦਾ ਸੀ, ਉਹ ਕਦੇ ਵੀ ਨੰਬਰ 1 ਨਹੀਂ ਬਣਿਆ, ਭਾਵੇਂ ਉਹ ਬਾਬੂ ਜਗਜੀਵਨ ਰਾਮ ਹੋਣ ਜਾਂ ਅਰੁਣ ਨਹਿਰੂ ਜਾਂ ਲਾਲ ਕ੍ਰਿਸ਼ਨ ਅਡਵਾਨੀ।