ਭਲਕੇ ਪੰਜਾਬ ''ਚ ਰਹੇਗੀ ਸਰਕਾਰੀ ਛੁੱਟੀ, ਸਾਰੇ ਅਦਾਰੇ ਰਹਿਣਗੇ ਬੰਦ

ਭਲਕੇ ਪੰਜਾਬ ''ਚ ਰਹੇਗੀ ਸਰਕਾਰੀ ਛੁੱਟੀ, ਸਾਰੇ ਅਦਾਰੇ ਰਹਿਣਗੇ ਬੰਦ

ਪੰਜਾਬ ਸਰਕਾਰ ਨੇ ਸੂਬੇ 'ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਦਰਅਸਲ 17 ਜੂਨ ਯਾਨੀ ਕਿ ਸੋਮਵਾਰ ਨੂੰ ਸੂਬੇ ਭਰ ਦੇ ਸਰਕਾਰੀ ਦਫ਼ਤਰ, ਹੋਰ ਅਦਾਰਿਆਂ ਅਤੇ ਵਪਾਰਕ ਇਕਾਈਆਂ 'ਚ ਛੁੱਟੀ ਰਹੇਗੀ। ਇਹ ਛੁੱਟੀ ਈਦ-ਉੱਲ-ਜੂਹਾ (ਬਕਰੀਦ) ਦੇ ਤਿਉਹਾਰ ਦੇ ਮੱਦੇਨਜ਼ਰ ਰਹੇਗੀ। 

          Image

ਪੰਜਾਬ ਸਰਕਾਰ ਨੇ ਸਾਲ-2024 ਦੀਆਂ ਸਰਕਾਰੀ ਛੁੱਟੀਆਂ ਦੀ ਸੂਚੀ 'ਚ ਇਸ ਤਿਉਹਾਰ ਦੀ ਛੁੱਟੀ ਐਲਾਨੀ ਹੈ। ਇਸ ਲਈ ਇਸ ਦਿਨ ਪੰਜਾਬ ਭਰ 'ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। 17 ਜੂਨ ਤੋਂ ਇਕ ਦਿਨ ਪਹਿਲਾਂ ਐਤਵਾਰ ਕਰਕੇ ਛੁੱਟੀ ਹੋਣ ਕਾਰਨ ਦੋ ਛੁੱਟੀਆਂ ਇਕੱਠੀਆਂ ਆ ਰਹੀ ਹਨ।