ਯੂਪੀ ਦੇ ਗੋਂਡਾ ''ਚ ਵਾਪਰਿਆ ਵੱਡਾ ਰੇਲ ਹਾਦਸਾ ਜਿਸ ਵਿੱਚ 2 ਯਾਤਰੀਆਂ ਦੀ ਹੋਈ ਮੌਤ ਤੇ 20 ਤੋਂ ਵੱਧ ਜ਼ਖ਼ਮੀ

ਯੂਪੀ ਦੇ ਗੋਂਡਾ ''ਚ ਵਾਪਰਿਆ ਵੱਡਾ ਰੇਲ ਹਾਦਸਾ ਜਿਸ ਵਿੱਚ 2 ਯਾਤਰੀਆਂ ਦੀ ਹੋਈ ਮੌਤ ਤੇ 20 ਤੋਂ ਵੱਧ ਜ਼ਖ਼ਮੀ

ਯੂਪੀ ਦੇ ਗੋਂਡਾ ਵਿੱਚ ਵੀਰਵਾਰ ਦੁਪਹਿਰ ਨੂੰ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਇੱਥੇ ਚੰਡੀਗੜ੍ਹ ਤੋਂ ਗੋਰਖਪੁਰ ਦੇ ਰਸਤੇ ਅਸਾਮ ਜਾ ਰਹੀ ਚੰਡੀਗੜ੍ਹ-ਡਿਬਰੂਗੜ੍ਹ ਐਕਸਪ੍ਰੈਸ ਦੇ 15 ਡੱਬੇ ਪਟੜੀ ਤੋਂ ਉਤਰ ਗਏ ਹਨ ਅਤੇ ਇਨ੍ਹਾਂ ਵਿੱਚੋਂ 4 ਡੱਬੇ ਪਲਟ ਗਏ ਹਨ। 

 ਇਸ ਹਾਦਸੇ 'ਚ 2 ਯਾਤਰੀਆਂ ਦੀ ਮੌਤ ਹੋ ਗਈ ਜਦਕਿ 20-25 ਯਾਤਰੀ ਜ਼ਖਮੀ ਹੋਏ ਹਨ। ਇਹ ਘਟਨਾ ਗੋਰਖਪੁਰ ਰੇਲਵੇ ਸੈਕਸ਼ਨ ਦੇ ਮੋਤੀਗੰਜ ਬਾਰਡਰ 'ਤੇ ਵਾਪਰੀ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਦੇ ਸਾਰੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਬਚਾਅ ਕਾਰਜ ਜਾਰੀ ਹੈ। ਡੱਬਿਆਂ ਵਿੱਚ ਫਸੇ ਯਾਤਰੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।

                          Image

ਦੱਸਿਆ ਜਾ ਰਿਹਾ ਹੈ ਕਿ ਡਿਬਰੂਗੜ੍ਹ ਐਕਸਪ੍ਰੈਸ (15904) ਚੰਡੀਗੜ੍ਹ ਤੋਂ ਡਿਬਰੂਗੜ੍ਹ ਤੱਕ ਚੱਲਦੀ ਹੈ। ਵੀਰਵਾਰ ਨੂੰ ਇਹ ਟਰੇਨ ਰਾਤ 11:39 'ਤੇ ਚੰਡੀਗੜ੍ਹ ਤੋਂ ਰਵਾਨਾ ਹੋਈ। ਵੀਰਵਾਰ ਦੁਪਹਿਰ ਨੂੰ ਜਦੋਂ ਰੇਲਗੱਡੀ ਗੋਂਡਾ ਅਤੇ ਬਸਤੀ ਦੇ ਵਿਚਕਾਰ ਝਿਲਾਹੀ ਸਟੇਸ਼ਨ ਪਹੁੰਚੀ ਤਾਂ ਰੇਲਗੱਡੀ ਪਟੜੀ ਤੋਂ ਉਤਰ ਗਈ। ਇਸ ਤੋਂ ਬਾਅਦ ਟਰੇਨ ਦੇ ਡੱਬੇ ਪਲਟ ਗਏ।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵੀ ਰੇਲ ਹਾਦਸੇ ਦਾ ਨੋਟਿਸ ਲਿਆ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਤੁਰੰਤ ਮੌਕੇ 'ਤੇ ਪਹੁੰਚ ਕੇ ਰਾਹਤ ਕਾਰਜ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਨਾਲ ਹੀ ਜ਼ਖਮੀਆਂ ਦੇ ਸਹੀ ਇਲਾਜ ਲਈ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਰੇਲਵੇ ਨੇ ਹਾਦਸੇ ਸਬੰਧੀ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ।