ਅਣ-ਪਛਾਤਿਆਂ ਵਲੋਂ AAP Leader ਦਲਜੀਤ ਰਾਜੂ ਦੇ ਘਰ ਗੋਲੀਬਾਰੀ

ਅਣ-ਪਛਾਤਿਆਂ ਵਲੋਂ AAP Leader ਦਲਜੀਤ ਰਾਜੂ ਦੇ ਘਰ ਗੋਲੀਬਾਰੀ

ਬੀਤੀ ਦੇਰ ਰਾਤ ਫਗਵਾੜਾ ਦੇ ਨੇੜਲੇ ਦਰਵੇਸ਼ ਪਿੰਡ ਵਿਖੇ ਅਣ-ਪਛਾਤ‌ਿਆਂ ਵਲੋਂ ‘ਆਪ’ ਆਗੂ ਦਲਜੀਤ ਰਾਜੂ ਦੇ ਘਰ ’ਤੇ ਗੋਲੀਬਾਰੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। 

ਜਾਣਕਾਰੀ ਅਨੁਸਾਰ ਕਰੀਬ 20 ਤੋਂ 21 ਰਾਊਂਡ ਫਾਇਰ ਕੀਤੇ ਗਏ। ਪੁਲਿਸ ਵਲੋਂ ਮੌਕੇ ’ਤੇ ਪੁੱਜ ਕੇ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਅਜੇ ਤੱਕ ਗੋਲੀਬਾਰੀ ਦੇ ਕਾਰਨ ਸਾਹਮਣੇ ਨਹੀਂ ਆਏ ਹਨ।