- Updated: July 22, 2025 10:05 AM
ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਖ਼ਰਾਬ ਸਿਹਤ ਦਾ ਹਵਾਲਾ ਦਿੱਤਾ ਹੈ। ਉਨ੍ਹਾਂ ਨੇ 11 ਅਗਸਤ 2022 ਨੂੰ ਅਹੁਦਾ ਸੰਭਾਲਿਆ ਸੀ । ਉਨ੍ਹਾਂ ਵਲੋਂ ਚਿੱਠੀ ਵੀ ਲਿਖੀ ਗਈ ਹੈ। 2022 ਵਿਚ ਜਗਦੀਪ ਧਨਖੜ ਨੇ 14ਵੇਂ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਸੀ। 6 ਅਗਸਤ 2022 ਨੂੰ ਉਪ ਰਾਸ਼ਟਰਪਤੀ ਦੀ ਚੋਣ ਹੋਈ ਸੀ। ਧਨਖੜ ਨੇ ਵਿਰੋਧੀ ਉਮੀਦਵਾਰ ਮਾਰਗਰੇਟ ਅਲਵਾ ਨੂੰ ਹਰਾਇਆ ਸੀ। ਧਨਖੜ ਨੂੰ ਕੁੱਲ 725 ਵਿਚੋਂ 528 ਵੋਟਾਂ ਮਿਲੀਆਂ ਸੀ।
