ਵਿਜੀਲੈਂਸ ਵੱਲੋਂ ‘ਆਪ’ ਵਿਧਾਇਕ ਕੋਟਫੱਤਾ ਨੂੰ ਰਿਸ਼ਵਤ ਮਾਮਲੇ ‘ਚ ਕਲੀਨ ਚਿੱਟ, ਕਿਹਾ -‘ਰੇਸ਼ਮ ਗਰਗ ਮੇਰਾ PA ਹੀ ਨਹੀਂ’

ਵਿਜੀਲੈਂਸ ਵੱਲੋਂ ‘ਆਪ’ ਵਿਧਾਇਕ ਕੋਟਫੱਤਾ ਨੂੰ ਰਿਸ਼ਵਤ ਮਾਮਲੇ ‘ਚ ਕਲੀਨ ਚਿੱਟ, ਕਿਹਾ -‘ਰੇਸ਼ਮ ਗਰਗ ਮੇਰਾ PA ਹੀ ਨਹੀਂ’

ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਦੇ ਕਰੀਬੀ ਰਿਸ਼ਤੇਦਾਰ ਰੇਸ਼ਮ ਗਰਗ ਨੂੰ ਵਿਜੀਲੈਂਸ ਨੇ 4 ਲੱਖ ਰੁਪਏ ਰਿਸ਼ਵਤ ਲੈਂਦੇ ਫੜਿਆ ਹੈ ਜਿਸ ਸਮੇਂ ਵਿਜੀਲੈਂਸ ਨੇ ਇਹ ਕਾਰਵਾਈ ਕੀਤੀ, ਵਿਧਾਇਕ ਅਮਿਤ ਰਤਨ ਵੀ ਉਥੇ ਸਨ। ਗ੍ਰਿਫਤਾਰੀ ਦੇ ਤੁਰੰਤ ਬਾਅਦ ਵਿਧਾਇਕ ਅਮਿਤ ਰਤਨ ਨੇ ਮੁਲਜ਼ਮ ਰੇਸ਼ਮ ਗਰਗ ਨੂੰ ਆਪਣਾ ਪੀਏ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ।

ਬਠਿੰਡਾ ਦੇ ਸਰਕਟ ਹਾਊਸ ਵਿਚ ਦੇਰ ਰਾਤ ਤੱਕ ਚੱਲੀ ਪੁੱਛਗਿਛ ਦੇ ਬਾਅਦ ਵਿਜੀਲੈਂਸ ਨੇ ਵਿਧਾਇਕ ਨੂੰ ਰਿਸ਼ਵਤ ਕੇਸ ਵਿਚ ਕਲੀਨ ਚਿੱਟ ਦੇ ਦਿੱਤੀ। ਵਿਜੀਲੈਂਸ ਨੇ ਕਿਹਾ ਕਿ ਖੁਦ ਨੂੰ ਵਿਧਾਇਕ ਦੇ ਕਰੀਬੀ ਹੋਣ ਦਾ ਦਾਅਵਾ ਕਰਨ ਵਾਲੇ ਨੂੰ ਰਿਸ਼ਵਤ ਲੈਂਦੇ ਫੜਿਆ ਗਿਆ ਹੈ।

                                                          Image

ਦੂਜੇ ਪਾਸੇ ਸ਼ਿਕਾਇਤਕਰਤਾ ਪਿੰਡ ਘੁੱਦਾ ਦੀ ਮਹਿਲਾ ਸਰਪੰਚ ਸੀਮਾ ਰਾਣੀ ਪ੍ਰਤੀ ਪ੍ਰਿਤਪਾਲ ਕੁਮਾਰ ਅਜੇ ਵੀ ਆਪਣੀ ਗੱਲ ‘ਤੇ ਅੜੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵਿਧਾਇਕ ਨੇ ਖੁਦ ਉਨ੍ਹਾਂ ਤੋਂ 5 ਲੱਖ ਰੁਪਏ ਦੀ ਮੰਗ ਕੀਤੀ ਸੀ। 4 ਲੱਖ ਹੁਣ ਦੇਣ ਆਏ ਸਨ। ਵਿਧਾਇਕ ਦੇ ਕਹਿਣ ‘ਤੇ ਹੀ ਉੁਨ੍ਹਾਂ ਨੇ ਰੇਸ਼ਮ ਗਰਗ ਨੂੰ ਪੈਸੇ ਦਿੱਤੇ ਸਨ ਪਰ ਫਿਲਹਾਲ ਪੁਲਿਸ ਨੇ ਹੁਣ ਤੱਕ ਪੀਏ ਰੇਸ਼ਮ ਗਰਗ ਨੂੰ ਹੀ ਹਿਰਾਸਤ ਵਿਚ ਲਿਆ ਹੈ। ਵਿਧਾਇਕ ਨੂੰ ਪੁੱਛਗਿਛ ਦੇ ਬਾਅਦ ਛੱਡ ਦਿੱਤਾ ਗਿਆ।

ਪ੍ਰਿਤਪਾਲ ਨੇ ਦੱਸਿਆ ਕਿ ਵਿਧਾਇਕ ਦੇ ਕਹਿਣ ‘ਤੇ ਹੀ ਉਹ ਰੇਸ਼ਮ ਗਰਗ ਨਾਲ ਚਲਾ ਗਿਆ। ਰੇਸ਼ਮ ਨੇ ਪ੍ਰਿਤਪਾਲ ਨੂੰ ਆਪਣੇ ਕ੍ਰੇਟਾ ਕਾਰ ਵਿਚ ਬਿਠਾਇਆ। ਇਸ ਦੇ ਬਾਅਦ ਵਿਜੀਲੈਂਸ ਨੇ ਕਾਰਵਾਈ ਕਰ ਦਿੱਤੀ। ਵਿਜੀਲੈਂਸ ਤੋਂ ਰੇਸ਼ਮ ਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ ਪਰ ਫੜਿਆ ਗਿਆ।

ਵਿਜੀਲੈਂਸ ਦੇ ਰੇਸ਼ਮ ਗਰਗ ਦੀ ਗ੍ਰਿਫਤਾਰੀ ਦੇ ਬਾਅਦ ਦੇਰ ਰਾਤ ਵਿਧਾਇਕ ਅਮਿਤ ਰਤਨ ਨੇ ਆਪਣੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਰੇਸ਼ਮ ਗਰਗ ਉਨ੍ਹਾਂ ਦਾ ਪੀਏ ਨਹੀਂ ਹੈ। ਰਣਵੀਰ ਸਿੰਘ ਉਨ੍ਹਾਂ ਦਾ ਪੀਏ ਹੈ। ਵਿਰੋਧੀ ਪਾਰਟੀਆਂ ਉਸ ਨੂੰ ਫਸਾਉਣ ਤੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।