ਦੋ ਰੁਪਏ ਕਿੱਲੋ ਕਣਕ ਲੈਣ ਵਿਅਕਤੀ ਆਇਆ VIP ਨੰਬਰ ਮਰਸੀਡੀਜ਼ ’ਚ। 

ਦੋ ਰੁਪਏ ਕਿੱਲੋ ਕਣਕ ਲੈਣ ਵਿਅਕਤੀ ਆਇਆ VIP ਨੰਬਰ ਮਰਸੀਡੀਜ਼ ’ਚ। 

ਪੰਜਾਬ ਵਿਚ ਸਸਤੀ ਕਣਕ ਸਕੀਮ ਦੀ ਹਾਲਤ ਬਿਆਨ ਕਰਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਵੀਡੀਓ ਇਸ ਲਈ ਹੈਰਾਨ ਕਰਨ ਵਾਲੀ ਹੈ ਕਿ ਕਿਉਂਕਿ ਵੀਡੀਓ ਵਿਚ ਇਕ ਵਿਅਕਤੀ ਮਰਸੀਡੀਜ਼ ਵਿਚ 2 ਰੁਪਏ ਕਿੱਲੋ ਕਣਕ ਲੈਣ ਪਹੁੰਚਦਾ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਪਹਿਲਾਂ ਉਹ ਮਰਸੀਡੀਜ਼ ਡਿੱਪੂ ਦੇ ਬਾਹਰ ਖੜ੍ਹੀ ਕਰਦਾ ਹੈ, ਫਿਰ ਮਰਸੀਡੀਜ਼ ਚਲਾ ਰਿਹਾ ਵਿਅਕਤੀ ਡਿਪੂ ਹੋਲਡਰ ਦੇ ਕੋਲ ਗਿਆ। ਉਥੋਂ 4 ਬੋਰੇ ਕਣਕ ਦੇ ਲੈਂਦਾ ਹੈ ਅਤੇ ਮਰਸੀਡੀਜ਼ ਦੀ ਡਿੱਕੀ ਵਿਚ ਰੱਖ ਕੇ ਉਥੋਂ ਚਲਾ ਜਾਂਦਾ ਹੈ।

                                                               Image

ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਮਰਸੀਡੀਜ਼ ਦਾ ਨੰਬਰ ਵੀ ਵੀ. ਆਈ. ਪੀ. ਹੈ। ਇਹ ਵੀਡੀਓ ਹੁਸ਼ਿਆਰਪੁਰ ਦੀ ਦੱਸੀ ਜਾ ਰਹੀ ਹੈ, ਜਿਸ ਨੂੰ ਉਥੇ ਖੜ੍ਹੇ ਕਿਸੇ ਵਿਅਕਤੀ ਨੇ ਆਪਣੇ ਫੋਨ ਵਿਚ ਕੈਦ ਕਰ ਲਿਆ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੰਜਾਬ ਦੇ ਫੂਡ ਸਪਲਾਈ ਮੰਤਰੀ ਨੇ ਨੋਟਿਸ ਲਿਆ ਹੈ ਅਤੇ ਇਸ ਦੀ ਜਾਂਚ ਦੇ ਹੁਕਮ ਦਿੱਤੇ ਹਨ।ਇਸ ਸਬੰਧੀ ਮਰਸੀਡੀਜ਼ ’ਚ ਕਣਕ ਲੈਣ ਆਏ ਵਿਅਕਤੀ ਦਾ ਪੱਖ ਵੀ ਸਾਹਮਣੇ ਆਇਆ ਹੈ। ਉਕਤ ਨੇ ਕਿਹਾ ਕਿ ਉਹ ਗਰੀਬ ਹੈ। ਇਹ ਮਰਸੀਡੀਜ਼ ਕਿਸੇ ਰਿਸ਼ਤੇਦਾਰ ਦੀ ਹੈ। ਜੋ ਕਿ ਵਿਦੇਸ਼ ਵਿਚ ਰਹਿੰਦੇ ਹਨ। ਗੱਡੀ ਸਾਡੇ ਘਰ ਦੇ ਕੋਲ ਪਲਾਟ ਵਿਚ ਖੜ੍ਹੀ ਰਹਿੰਦੀ ਹੈ। ਡੀਜ਼ਲ ਗੱਡੀ ਹੋਣ ਕਾਰਣ ਉਹ ਕਦੇ ਕਦੇ ਉਸ ਨੂੰ ਚਲਾ ਲੈਂਦਾ ਹੈ। ਮੇਰੇ ਤਾਂ ਬੱਚੇ ਵੀ ਸਰਕਾਰੀ ਸਕੂਲ ਵਿਚ ਪੜ੍ਹਦੇ ਹਨ। ਮੇਰਾ ਤਾਂ ਛੋਟਾ ਜਿਹਾ ਵੀਡੀਓਗ੍ਰਾਫੀ ਦਾ ਕੰਮ ਹੈ। ਕਿਸੇ ਨੇ ਸ਼ਰਾਰਤ ਕਰਕੇ ਆਖ ਦਿੱਤਾ ਹੈ ਕਿ ਇਹ ਮਰਸੀਡੀਜ਼ ਮੇਰੀ ਹੈ ਜਦਕਿ ਗੱਡੀ ਦੀ ਆਰ. ਸੀ. ਵੀ ਉਸ ਦੇ ਨਾਮ ’ਤੇ ਨਹੀਂ ਹੈ।