ਮੰਦਰ ''ਚ ਚੇਨਈ ਦੇ ਇਸ ਮੁਸਲਿਮ ਜੋੜੇ ਨੇ ਦਾਨ ਕੀਤੇ 1.02 ਕਰੋੜ ਰੁਪਏ। 

 ਮੰਦਰ ''ਚ ਚੇਨਈ ਦੇ ਇਸ ਮੁਸਲਿਮ ਜੋੜੇ ਨੇ ਦਾਨ ਕੀਤੇ 1.02 ਕਰੋੜ ਰੁਪਏ। 

ਤਾਮਿਲਨਾਡੂ ਦੀ ਰਾਜਧਾਨੀ ਚੇਨਈ ਦੇ ਇਕ ਮੁਸਲਿਮ ਜੋੜੇ ਸੁਬੀਨਾ ਬਾਨੋ ਅਤੇ ਸ਼੍ਰੀ ਅਬਦੁਲ ਗਨੀ ਨੇ ਮੰਗਲਵਾਰ ਨੂੰ ਤਿਰੂਮਲਾ ਤਿਰੂਪਤੀ ਦੇਵਸਥਾਨਮ (ਟੀ.ਟੀ.ਡੀ.) ਨੂੰ 1.02 ਕਰੋੜ ਰੁਪਏ ਦਾਨ ਦਿੱਤੇ। ਦਾਨ ਕੀਤੀਆਂ ਗਈਆਂ ਚੀਜ਼ਾਂ ਚ ਹਾਲ ਹੀ 'ਚ ਬਣੇ ਸ਼੍ਰੀ ਪਦਮਾਵਤੀ ਰੈਸਟ ਰਾਊਸ ਲਈ 87 ਲੱਖ ਰੁਪਏ ਦਾ ਫਰਨੀਚਰ, ਭਾਂਡੇ ਅਤੇ ਐੱਸ.ਵੀ. ਅੰਨਾਪ੍ਰਸਾਦਮ ਟਰੱਸਟ ਲਈ 15 ਲੱਖ ਰੁਪਏ ਦਾ ਡਿਮਾਂਡ ਡ੍ਰਾਫਟ ਸ਼ਾਮਲ ਹੈ। ਉਨ੍ਹਾਂ ਨੇ ਟੀ.ਟੀ.ਡੀ. ਦੇ ਕਾਰਜਕਾਰੀ ਅਧਿਕਾਰੀ ਏ.ਵੀ. ਧਰਮ ਰੈੱਡੀ ਨੂੰ ਤਿਰੁਮਲਾ ਮੰਦਰ ਦੇ ਰੰਗਨਾਏਕੂਲਾ ਮੰਡਪ 'ਚ ਡਿਮਾਂਡ ਡ੍ਰਾਫਟ ਸੌਂਪਿਆ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਕ ਵਪਾਰੀ ਅਬਦੁਲ ਗਨੀ ਨੇ ਬਾਲਾਜੀ ਮੰਦਰ ਦੇ ਨਾਮ ਨਾਲ ਮਸ਼ਹੂਰ ਇਸ ਮੰਦਰ ਨੂੰ ਦਾਨ ਕੀਤਾ ਹੈ। 2020 'ਚ ਉਨ੍ਹਾਂ ਨੇ ਕੋਰੋਨਾ ਮਹਾਮਾਰੀ ਦੌਰਾਨ ਮੰਦਰ ਕੰਪਲੈਕਸ 'ਚ ਕੀਟਾਣੂਨਾਸ਼ਕ ਸਪਰੇਅ ਕਰਨ ਲਈ ਇਕ ਬਹੁਆਯਾਮੀ ਟਰੈਕਟਰ-ਮਾਊਂਟੇਡ ਸਪ੍ਰੇਅਰ ਦਾਨ ਕੀਤਾ ਸੀ। ਉਨ੍ਹਾਂ ਨੇ ਇਸ ਤੋਂ ਪਹਿਲਾਂ ਸਬਜ਼ੀਆਂ ਦੇ ਢੋਆ-ਢੁਆਈ ਲਈ ਮੰਦਰ ਨੂੰ 35 ਲੱਖ ਰੁਪਏ ਦਾ ਰੇਫ੍ਰਿਜਰੇਟਰ ਟਰੱਕ ਦਾਨ ਦਿੱਤਾ ਸੀ।