ਕਾਂਗਰਸ ਨੇ  ‘ਆਪ’ ’ਤੇ ਹਮਲਾ ਕਰਦੇ ਹੋਏ ਕੇਜਰੀਵਾਲ ਨੂੰ ਜ਼ੈੱਡ ਪਲੱਸ ਸੁਰੱਖਿਆ ਲਈ ਦੱਸਿਆ ਪੰਜਾਬ ਦਾ ਕਨਵੀਨਰ। 

ਕਾਂਗਰਸ ਨੇ  ‘ਆਪ’ ’ਤੇ ਹਮਲਾ ਕਰਦੇ ਹੋਏ ਕੇਜਰੀਵਾਲ ਨੂੰ ਜ਼ੈੱਡ ਪਲੱਸ ਸੁਰੱਖਿਆ ਲਈ ਦੱਸਿਆ ਪੰਜਾਬ ਦਾ ਕਨਵੀਨਰ। 

ਚੰਡੀਗੜ੍ਹ :

ਪੰਜਾਬ ਵਿਚ ਸਕਿਓਰਿਟੀ ਨੂੰ ਲੈਕੇ ਕਾਂਗਰਸ ਨੇ ਆਮ ਆਦਮੀ ਪਾਰਟੀ ’ਤੇ ਵੱਡਾ ਹਮਲਾ ਬੋਲਿਆ ਹੈ। ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਅਤੇ ਪਰਗਟ ਸਿੰਘ ਨੇ ਇਸ ਸੰਬੰਧੀ ਕੁੱਝ ਦਸਤਾਵੇਜ਼ ਜਾਰੀ ਕੀਤੇ ਹਨ। ਜਿਨ੍ਹਾਂ ਵਿਚ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦਾ ਕਨਵੀਨਰ ਦਿਖਾਇਆ ਗਿਆ ਹੈ। ਸੁਰੱਖਿਆ ਦੀ ਜ਼ੈੱਡ ਪਲੱਸ ਕੈਟਾਗਿਰੀ ਵਿਚ ਉਨ੍ਹਾਂ ਦਾ ਨਾਮ ਪਹਿਲੇ ਨਬੰਰ ’ਤੇ ਹੈ ਜਦਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨਦਾ ਨਾਮ ਦਾ ਦੂਜੇ ਨੰਬਰ ’ਤੇ ਹੈ। ਫਿਲਹਾਲ ਪੰਜਾਬ ਵਿਚ ਭਗਵੰਤ ਮਾਨ ਹੀ ‘ਆਪ’ ਦੇ ਪ੍ਰਧਾਨ ਹਨ। ਕਾਂਗਰਸ ਨੇ ਇਸ ਨੂੰ ਫਰਾਡ ਕਰਾਰ ਦਿੰਦੇ ਹੋਏ ਕਿਹਾ ਕਿ ਸਕਿਓਰਿਟੀ ਲਈ ਇਹ ਸਭ ਕੀਤਾ ਗਿਆ ਹੈ।ਹਾਲਾਂਕਿ ਆਮ ਆਦਮੀ ਪਾਰਟੀ ਵਲੋਂ ਇਸ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ।

ਪਰਗਟ ਨੇ ਵੀ ਟਵੀਟ ਕਰਕੇ ਕਿਹਾ ਫਰਾਡ 
ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਲੋਕਾਂ ਨਾਲ ਫਰਾਡ ਕੀਤਾ ਹੈ। ਅਰਵਿੰਦ ਕੇਜਰੀਵਾਲ ਨੂੰ ਗ਼ਲਤ ਤਰੀਕੇ ਨਾਲ ਪੰਜਾਬ ਦਾ ਕਨਵੀਨਰ ਦਿਖਾ ਕੇ ਜ਼ੈੱਡ ਪਲੱਸ ਸੁਰੱਖਿਆ ਦਿੱਤੀ ਗਈ ਹੈ। ਕੇਜਰੀਵਾਲ ਕੋਲ ਪਹਿਲਾਂ ਹੀ ਕੇਂਦਰ ਤੋਂ ਦਿੱਲੀ ਦੇ ਮੁੱਖ ਮੰਤਰੀ ਦੇ ਤੌਰ ’ਤੇ ਜ਼ੈੱਡ ਪਲੱਸ ਸੁਰੱਖਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਆਮ ਆਦਮੀ ਕੋਲ ਪਹਿਲਾਂ 2 ਜ਼ੈੱਡ ਪਲੱਸ ਸੁਰੱਖਿਆ ਹੈ। ਉਨ੍ਹਾਂ ਨੇ ਇਸ ਨੂੰ ਭਾਰਤ ਦੀ ਸੁਰੱਖਿਆ ਵਿਚ ਗਿਰਾਵਟ ਕਰਾਰ ਦਿੱਤਾ ਹੈ। 

 ਕਿਹਾ ਸੁਖਪਾਲ ਖਹਿਰਾ ਨੇ ਕਿਹਾ
ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਦੇ ਰੂਪ ਵਿਚ ਭਾਰਤ ਸਰਕਾਰ ਤੋਂ ਜ਼ੈੱਡ ਪਲੱਸ ਸੁਰੱਖਿਆ ਲੈਣ ਦੇ ਬਾਵਜੂਦ ਪੰਜਾਬ ਦੇ ਜ਼ੈੱਡ ਪਲੱਸ ਸੁਰੱਖਿਆ ਲੈਣ ਲਈ ਖ਼ੁਦ ਨੂੰ 'ਆਪ' ਪੰਜਾਬ ਦਾ ਸੰਯੋਜਕ ਦੱਸ ਕੇ ਅਰਵਿੰਦ ਕੇਜਰੀਵਾਲ ਨੇ ਕਿੰਨੀ ਵੱਡੀ ਧੋਖਾਧੜੀ ਕੀਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਧੋਖਾਧੜੀ ਦਾ ਜਵਾਬ ਦੇਣਾ ਚਾਹੀਦਾ ਹੈ।