johnson and johnson ਦੇ ਬੇਬੀ ਪਾਊਡਰ ਦਾ FDA ਨੇ ਲਾਈਸੈਂਸ ਕੀਤਾ ਰੱਦ। 

 johnson and johnson ਦੇ ਬੇਬੀ ਪਾਊਡਰ ਦਾ FDA ਨੇ ਲਾਈਸੈਂਸ ਕੀਤਾ ਰੱਦ। 

ਛੋਟੇ ਬੱਚਿਆਂ ਲਈ ਵਰਤੋਂ ਕੀਤੇ ਜਾਣ ਵਾਲੇ ਦੇਸ਼ ਦੇ ਸਭ ਤੋਂ ਮਸ਼ਹੂਰ ਬ੍ਰਾਂਡ ਜਾਨਸਨ ਬੇਬੀ ਨੂੰ ਇਕ ਵੱਡਾ ਝਟਕਾ ਲੱਗਿਆ ਹੈ। ਮਹਾਰਾਸ਼ਟਰ FDA (ਫੂਡ ਐਂਡ ਡਰੱਗਸ ਪ੍ਰਸ਼ਾਸਨ) ਨੇ ਸ਼ੁੱਕਰਵਾਰ ਨੂੰ ਮੁੰਬਈ 'ਚ ਜਾਨਸਨ ਐਂਡ ਜਾਨਸਨ ਬੇਬੀ ਪਾਊਡਰ ਦੇ ਮੈਨਿਊਫੈਕਚਰਿੰਗ ਲਾਈਸੈਂਸ ਨੂੰ ਰੱਦ ਕਰ ਦਿੱਤਾ ਹੈ। ਦੱਸ ਦੇਈਏ ਕਿ ਐੱਫ.ਡੀ.ਏ. ਨੇ ਮਹਾਰਾਸ਼ਟਰ ਦੇ ਪੁਣੇ ਅਤੇ ਨਾਸਿਕ ਤੋਂ ਜਾਨਸਨ ਬੇਬੀ ਪਾਊਡਰ ਦੇ ਸੈਂਪਲ ਲਏ ਸਨ, ਜਿਸ ਦੀ ਮੁੰਬਈ 'ਚ ਜਾਂਚ ਕੀਤੀ ਗਈ ਸੀ। ਮੁੰਬਈ 'ਚ ਹੋਈ ਸੈਂਪਲ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਬੱਚਿਆਂ ਦੀ ਚਮੜੀ ਦੀ ਸੁਰੱਖਿਆ ਨੂੰ ਲੈ ਕੇ ਮਾਨਦੰਡ ਭਾਵ ਕ੍ਰਾਈਟੀਰੀਆ ਸਨ, ਉਸ 'ਚ ਜਾਨਸਨ ਬੇਬੀ ਪਾਊਡਰ ਖਰਾ ਨਹੀਂ ਉਤਰ ਪਾਇਆ। ਜਿਸ ਤੋਂ ਬਾਅਦ ਮੁੰਬਈ ਅਤੇ ਮੁਲੁੰਡ 'ਚ ਜਾਨਸਨ ਬੇਬੀ ਪਾਊਡਰ ਦੇ ਮੈਨਿਊਕਚਰਿੰਗ ਲਾਈਸੈਂਸ ਨੂੰ ਰੱਦ ਕਰ ਦਿੱਤਾ ਗਿਆ। ਦੱਸ ਦੇਈਏ ਕਿ ਅਮਰੀਕਾ ਦੀ ਫਾਰਮਾ ਕੰਪਨੀ ਜਾਨਸਨ ਐਂਡ ਜਾਨਸਨ ਭਾਰਤ 'ਚ ਕਾਫ਼ੀ ਪੁਰਾਣੇ ਸਮੇਂ ਤੋਂ ਆਪਣੇ ਪ੍ਰਾਡਕਟ ਵੇਚ ਰਿਹਾ ਹੈ ਅਤੇ ਸਾਡੇ ਦੇਸ਼ 'ਚ ਇਸ ਅਮਰੀਕੀ ਕੰਪਨੀ ਦੇ ਬੇਬੀ ਪ੍ਰਾਡਕਟਸ ਕਾਫ਼ੀ ਪਸੰਦ ਵੀ ਕੀਤੇ ਜਾਂਦੇ ਹਨ। ਭਾਰਤ ਦੇ ਜ਼ਿਆਦਾ ਘਰਾਂ 'ਚ ਛੋਟੇ ਬੱਚਿਆਂ ਲਈ ਵੱਡੇ ਪੈਮਾਨੇ 'ਤੇ ਜਾਨਸਨ ਐਂਡ ਜਾਨਸਨ ਦੇ ਹੀ ਪ੍ਰਾਡਕਟਸ ਦਾ ਇਸਤੇਮਾਲ ਹੁੰਦਾ ਆ ਰਿਹਾ ਹੈ।
ਭਾਰਤ 'ਚ ਜਾਨਸਨ ਐਂਡ ਜਾਨਸਨ ਦੇ ਬੇਬੀ ਪਾਊਡਰ ਤੋਂ ਇਲਾਵਾ ਬੇਬੀ ਸ਼ੈਂਪੂ, ਬੇਬੀ ਸੋਪ ਅਤੇ ਬੇਬੀ ਆਇਲ ਵੀ ਵੱਡੇ ਪੈਮਾਨੇ 'ਤੇ ਇਸਤੇਮਾਲ ਕੀਤੇ ਜਾਂਦੇ ਹਨ। ਦੇਸ਼ 'ਚ ਕੰਪਨੀ ਦੇ ਪ੍ਰਾਡਕਟਸ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜ਼ਿਆਦਾਤਰ ਔਰਤਾਂ ਇਨ੍ਹਾਂ 'ਤੇ ਅੱਖਾਂ ਬੰਦ ਕਰਕੇ ਭਰੋਸਾ ਕਰਦੀਆਂ ਹਨ ਅਤੇ ਆਪਣੇ ਬੱਚਿਆਂ ਦੀ ਦੇਖਭਾਲ 'ਚ ਇਨ੍ਹਾਂ ਦਾ ਹੀ ਇਸਤੇਮਾਲ ਕਰਦੀਆਂ ਹਨ। ਤੁਹਾਨੂੰ ਦੱਸਦੇ ਹਾਂ ਕਿ ਅਮਰੀਕਾ ਅਤੇ ਕੈਨੇਡਾ 'ਚ ਜਾਨਸਨ ਐਂਡ ਜਾਨਸਨ ਦੇ ਬੇਬੀ ਪਾਊਡਰ 'ਤੇ ਪਹਿਲਾਂ ਹੀ ਬੈਨ ਲਗਾਇਆ ਜਾ ਚੁੱਕਾ ਹੈ। ਅਮਰੀਕਾ 'ਚ ਜਾਨਸਨ ਬੇਬੀ ਪਾਊਡਰ ਨੂੰ ਲੈ ਕੇ ਕੰਪਨੀ ਦੇ ਖ਼ਿਲਾਫ਼ 40 ਹਜ਼ਾਰ ਤੋਂ ਵੀ ਜ਼ਿਆਦਾ ਮਾਮਲੇ ਦਰਜ ਹਨ।