PM ਮੋਦੀ ਆਪਣੀ ਮਾਂ ਨਾਲ ਨਹੀਂ ਇਸ ਵਾਰ ਲੱਖਾਂ ਆਦਿਵਾਸੀ ਮਾਵਾਂ ਨਾਲ ਮਨਾ ਰਿਹੇ ਹਨ ਜਨਮ ਦਿਨ।

PM ਮੋਦੀ ਆਪਣੀ ਮਾਂ ਨਾਲ ਨਹੀਂ ਇਸ ਵਾਰ ਲੱਖਾਂ ਆਦਿਵਾਸੀ ਮਾਵਾਂ ਨਾਲ ਮਨਾ ਰਿਹੇ ਹਨ ਜਨਮ ਦਿਨ।

ਆਪਣੇ ਜਨਮ ਦਿਨ ਮੌਕੇ ਮੱਧ ਪ੍ਰਦੇਸ਼ ਦੇ ਕਬਾਇਲੀ ਬਹੁ-ਗਿਣਤੀ ਵਾਲੇ ਸ਼ਿਓਪੁਰ ਜ਼ਿਲ੍ਹੇ ਦਾ ਦੌਰਾ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਸ਼ਨੀਵਾਰ ਕਿਹਾ ਕਿ ਇਸ ਵਾਰ ਉਨ੍ਹਾਂ ਦਾ ਜਨਮ ਦਿਨ ਉਨ੍ਹਾਂ ਦੀ ਮਾਂ ਨਾਲ ਨਹੀਂ ਸਗੋਂ ਲੱਖਾਂ ਆਦਿਵਾਸੀਆਂ ਮਾਵਾਂ ਅਤੇ ਭੈਣਾਂ ਨਾਲ ਮਨਾਇਆ ਜਾ ਰਿਹਾ ਹੈ। ਪੀ.ਐੱਮ. ਮੋਦੀ ਨੇ ਅੱਜ ਸ਼ਿਓਪੁਰ ਜ਼ਿਲ੍ਹੇ ਦੇ ਕੂਨੋ ਨੈਸ਼ਨਲ ਪਾਰਕ ਅਤੇ ਜ਼ਿਲ੍ਹੇ ਦੇ ਕਬਾਇਲੀ ਖੇਤਰ ਕਰਹਾਲ ਦਾ ਦੌਰਾ ਕੀਤਾ।ਇਸ ਦੌਰਾਨ ਉਨ੍ਹਾਂ ਨੇ ਕਰਾਹਲ 'ਚ ਮਹਿਲਾ ਸਵੈ-ਸਹਾਇਤਾ ਸਮੂਹਾਂ ਦੇ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਰ ਵਾਰ ਉਹ ਕੋਸ਼ਿਸ਼ ਕਰਦੇ ਹਨ ਕਿ ਆਪਣੇ ਜਨਮ ਦਿਨ ਮੌਕੇ ਆਪਣੀ ਮਾਂ ਕੋਲ ਜਾਣ ਪਰ ਇਸ ਵਾਰ ਉਨ੍ਹਾਂ ਨੂੰ ਆਦਿਵਾਸੀ ਲੱਖਾਂ ਮਾਵਾਂ ਅਤੇ ਭੈਣਾਂ ਦਾ ਆਸ਼ੀਰਵਾਦ ਮਿਲ ਰਿਹਾ ਹੈ। ਇਸ ਦੌਰਾਨ ਉਨ੍ਹਾਂ ਕਿਾਹ ਕਿ ਦੇਸ਼ ਦੀਆਂ ਲੱਖਾਂ ਮਾਵਾਂ-ਭੈਣਾਂ ਅਤੇ ਧੀਆਂ ਦਾ ਆਸ਼ੀਰਵਾਦ ਉਨ੍ਹਾਂ ਦਾ ਸਭ ਤੋਂ ਵੱਡਾ 'ਰੱਖਿਅਕ ਕਵਚ' ਹੈ।