ਡੈਮੋਕ੍ਰੇਟਿਕ ਪਾਰਟੀ ਦੀ ਅਮਰੀਕੀ ਮਿਡਟਰਮ ਚੋਣਾਂ ਵਿੱਚ ਹੋਈ ਵੱਡੀ ਜਿੱਤ

ਡੈਮੋਕ੍ਰੇਟਿਕ ਪਾਰਟੀ ਦੀ ਅਮਰੀਕੀ ਮਿਡਟਰਮ ਚੋਣਾਂ ਵਿੱਚ ਹੋਈ ਵੱਡੀ ਜਿੱਤ

ਅਮਰੀਕਾ ਵਿੱਚ 2026 ਦੀਆਂ ਮਿਡਟਰਮ ਚੋਣਾਂ ਵਿੱਚ ਡੈਮੋਕ੍ਰੇਟਿਕ ਪਾਰਟੀ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਇਨ੍ਹਾਂ ਚੋਣ ਨਤੀਜਿਆਂ ਤੋਂ ਬਾਅਦ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਰਿਪਬਲਿਕਨ ਪਾਰਟੀ ਦੇ ਵੱਡੇ ਵਿੱਤੀ ਸਮਰਥਕ ਐਲੋਨ ਮਸਕ ਨੇ ਸੋਸ਼ਲ ਮੀਡੀਆ 'ਤੇ ਮਜ਼ਾਕੀਆ ਅੰਦਾਜ਼ ਵਿੱਚ ਟਿੱਪਣੀ ਕੀਤੀ ਹੈ।

ਐਲੋਨ ਮਸਕ ਨੇ ਇਸ ਚੋਣ ਸੀਜ਼ਨ ਦੌਰਾਨ ਰਿਪਬਲਿਕਨ ਉਮੀਦਵਾਰਾਂ ਦੀ ਹਮਾਇਤ ਵਿੱਚ ਲਗਭਗ 250 ਮਿਲੀਅਨ ਡਾਲਰ ਖਰਚ ਕੀਤੇ ਸਨ। ਪਰ ਪਾਰਟੀ ਦੀ ਕਰਾਰੀ ਹਾਰ ਤੋਂ ਬਾਅਦ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਪੋਸਟ ਕਰਦਿਆਂ ਲਿਖਿਆ, "ਲੱਗਦਾ ਹੈ ਇਸ ਵਾਰ ਚੋਣਾਂ ਵਿੱਚ ਦਖਲ ਦੇਣ ਵਾਲੇ ਮੇਰੇ 'ਸਪੇਸ ਲੇਜ਼ਰਾਂ' (Space Lasers) ਨੇ ਕੰਮ ਨਹੀਂ ਕੀਤਾ "। ਮਸਕ ਦਾ ਇਹ ਤੰਜ਼ ਉਨ੍ਹਾਂ ਸਾਜ਼ਿਸ਼ੀ ਸਿਧਾਂਤਾਂ 'ਤੇ ਸੀ ਜੋ ਅਕਸਰ ਉਨ੍ਹਾਂ ਦੇ ਸਿਆਸੀ ਪ੍ਰਭਾਵ ਬਾਰੇ ਬਣਾਏ ਜਾਂਦੇ ਹਨ।

ਇਨ੍ਹਾਂ ਮਿਡਟਰਮ ਚੋਣਾਂ ਵਿੱਚ ਡੈਮੋਕ੍ਰੇਟਸ ਨੇ ਅਮਰੀਕੀ ਕਾਂਗਰਸ ਦੇ ਦੋਵੇਂ ਸਦਨਾਂ (ਸੈਨੇਟ ਅਤੇ ਹਾਊਸ ਆਫ਼ ਰਿਪ੍ਰੈਜ਼ੈਂਟੇਟਿਵਜ਼) ਉੱਤੇ ਕੰਟਰੋਲ ਹਾਸਲ ਕਰ ਲਿਆ ਹੈ। ਕਈ ਥਾਵਾਂ 'ਤੇ ਡੈਮੋਕ੍ਰੇਟਸ ਨੇ ਪੱਕੇ ਰਿਪਬਲਿਕਨ ਗੜ੍ਹਾਂ ਵਿੱਚ ਵੀ ਸੰਨ੍ਹ ਲਾਈ ਹੈ, ਜੋ ਕਿ ਰਿਪਬਲਿਕਨ ਪਾਰਟੀ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।

ਕਾਂਗਰਸ ਵਿੱਚ ਡੈਮੋਕ੍ਰੇਟਸ ਦਾ ਮੁਕੰਮਲ ਬਹੁਮਤ ਹੋਣ ਕਾਰਨ ਹੁਣ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਪਣੇ ਕਾਰਜਕਾਲ ਦੇ ਆਖਰੀ ਦੋ ਸਾਲਾਂ ਵਿੱਚ ਵੱਡੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਨਵੇਂ ਬਦਲਾਅ ਕਾਰਨ ਟਰੰਪ ਲਈ ਆਪਣੇ ਏਜੰਡੇ ਮੁਤਾਬਕ ਨਵੇਂ ਬਿੱਲ ਪਾਸ ਕਰਵਾਉਣਾ ਅਤੇ ਆਪਣੀਆਂ ਨੀਤੀਆਂ ਨੂੰ ਕਾਨੂੰਨ ਦਾ ਰੂਪ ਦੇਣਾ ਕਾਫੀ ਔਖਾ ਹੋ ਜਾਵੇਗਾ।