- Updated: November 04, 2026 11:25 AM
ਰਾਹੁਲ ਗਾਂਧੀ ਅੱਜ ਪੰਜਾਬ ਆਉਣਗੇ। ਉਹ ਸੰਗਰੂਰ ਦੇ ਫੱਗੂਵਾਲ ‘ਚ ਇਨਸਾਫ ਰੈਲੀ ਨਾਲ ਕਾਂਗਰਸ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਨਾਲ ਮਲਿਕਾਰੁਜਨ ਖੜਗੇ ਵੀ ਹੋਣਗੇ।
ਰਾਹੁਲ ਗਾਂਧੀ ਇਨਸਾਫ ਰੈਲੀ ਵਿਚ ਨਸ਼ੇ, ਵਿਗੜਦੀ ਕਾਨੂੰਨ ਵਿਵਸਥਾ ਤੇ ਬੇਰੋਜ਼ਗਾਰੀ ਨੂੰ ਲੈ ਕੇ ਆਪ ਸਰਕਾਰ ਦੀ ਘੇਰਾਬੰਦੀ ਕਰਨਗੇ। ਸੰਗਰੂਰ ਸੀਐੱਮ ਭਗਵੰਤ ਮਾਨ ਦਾ ਗ੍ਰਹਿ ਜ਼ਿਲ੍ਹਾ ਹੈ ਤੇ ਪੰਜਾਬ ਦੇ ਮਾਲਵਾ ਖੇਤਰ ਵਿਚ ਆਉਂਦਾ ਹੈ। ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਵਿਚੋਂ 69 ਸੀਟਾਂ ਇਸੇ ਖੇਤਰ ਵਿਚ ਆਉਂਦੀਆਂ ਹਨ। ਇਸੇ ਕਰਕੇ ਕਾਂਗਰਸ ਇਥੇ ਰਾਹੁਲ ਦੀ ਰੈਲੀ ਕਰਾ ਰਹੀ ਹੈ।
ਰੈਲੀ ਮਗਰੋਂ ਉਹ ਪਰਵਿੰਦਰ ਝੋਟਾ ਦੇ ਪਰਿਵਾਰ ਨੂੰ ਮਿਲਣਗੇ। ਨਸ਼ਾ ਵੇਚਣ ਤੋਂ ਰੋਕਣ ਲਈ ਇਕ ਕੈਮਿਸਟ ਨੇ ਝੋਟੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਰਾਹੁਲ ਗਾਂਧੀ ਦੀ ਇਹ ਰੈਲੀ ਸੂਬੇ ਵਿਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਫੀ ਅਹਿਮ ਹੈ। ਇਸ ਦੇ ਨਾਲ ਹੀ ਸੂਬੇ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਤੇ ਸੂਬਾ ਕਾਂਗਰਸ ਪ੍ਰਧਾਨ ਪ੍ਰਗਟ ਸਿੰਘ ਲਈ ਵੀ ਇਹ ਕਿਸੇ ਪ੍ਰੀਖਿਆ ਤੋਂ ਘੱਟ ਨਹੀਂ ਹੈ। ਪਿਛਲੇ 4 ਮਹੀਨਿਆਂ ਤੋਂ ਗੁੱਟਬਾਜ਼ੀ ਨਾਲ ਜੂਝ ਰਹੀ ਪੰਜਾਬ ਕਾਂਗਰਸ ਦੇ ਨੇਤਾ ਹੁਣ ਇਕੋ ਮੰਚ ‘ਤੇ ਦਿਖਾਈ ਦੇ ਰਹੇ ਹਨ।