LPU ਅਤੇ ਚਿਤਕਾਰਾ ਯੂਨੀਵਰਸਿਟੀ ਹਿੰਸਾ ਮਾਮਲੇ ’ਚ ਹਾਈਕੋਰਟ ਸਖ਼ਤ, ਪੰਜਾਬ ਸਰਕਾਰ ਨੂੰ 24 ਘੰਟਿਆਂ ਅੰਦਰ ਕੇਂਦਰ ਸਰਕਾਰ ਨੂੰ ਰਿਪੋਰਟ ਸੌਂਪਣ ਦੇ ਨਿਰਦੇਸ਼।

LPU ਅਤੇ ਚਿਤਕਾਰਾ ਯੂਨੀਵਰਸਿਟੀ ਹਿੰਸਾ ਮਾਮਲੇ ’ਚ ਹਾਈਕੋਰਟ ਸਖ਼ਤ, ਪੰਜਾਬ ਸਰਕਾਰ ਨੂੰ 24 ਘੰਟਿਆਂ ਅੰਦਰ ਕੇਂਦਰ ਸਰਕਾਰ ਨੂੰ ਰਿਪੋਰਟ ਸੌਂਪਣ ਦੇ ਨਿਰਦੇਸ਼।

ਸਤੰਬਰ ਵਿਚ ਪੰਜਾਬ ਦੀਆਂ ਦੋ ਵੱਡੀਆਂ ਯੂਨੀਵਰਸਿਟੀਆਂ ਵਿਚ ਹੰਗਾਮਾ ਹੋਇਆ ਸੀ। ਪਹਿਲਾਂ ਜਦੋਂ ਪਟਿਆਲਾ ਦੀ ਚਿਤਕਾਰਾ ਯੂਨੀਵਰਸਿਟੀ ਤੇ ਉਸ ਮਗਰੋਂ 27 ਘੰਟਿਆਂ ਅੰਦਰ ਫਗਵਾੜਾ ਦੀ ਯੂਨੀਵਰਸਿਟੀ ਵਿਚ ਭੰਨ-ਤੋੜ ਹੁੰਦੀ ਹੈ ਤੇ ਵਿਦਿਆਰਥਣਾਂ ਦੇ ਨਾਲ ਕੁਝ ਗਲਤ ਹੋਣ ਦੀਆਂ ਖਬਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਹਨ ਜਿਸ ਮਗਰੋਂ ਵਿਦਿਆਰਥੀ ਇਕੱਠੇ ਹੋ ਗਏ। ਮਾਮਲਾ ਭਖ ਗਿਆ ਤੇ ਹੁਣ ਇਸ ਪੂਰੇ ਮਾਮਲੇ ਵਿਚ ਹਾਈਕੋਰਟ ਨੇ ਸਰਕਾਰ ਨੂੰ ਸਖਤ ਫਟਕਾਰ ਲਗਾਈ ਹੈ।

LPU ਤੇ ਚਿਤਕਾਰਾ ਯੂਨੀਵਰਸਿਟੀ ਨੂੰ ਲੈ ਕੇ ਹਾਈਕੋਰਟ ਨੇ ਅਹਿਮ ਫੈਸਲਾ ਸੁਣਾਇਆ ਹੈ। ਕੋਰਟ ਦਾ ਰਹਿਣਾ ਹੈ ਕਿ ਮਾਮਲਾ ਆਈਟੀ ਐਕਟ ਦੀ ਧਾਰਾ 66 F ਨਾਲ ਜੁੜਿਆ ਹੈ। ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਗਏ ਹਨ ਕਿ 24 ਘੰਟਿਆਂ ਵਿੱਚ ਕੇਂਦਰ ਨੂੰ ਇਸ ਸਬੰਧੀ ਜਾਣਕਾਰੀ ਦੇਵੇ । ਸੱਤਾਂ ਦਿਨਾਂ ਵਿੱਚ ਇਹ ਫੈਸਲਾ ਹੋਵੇ ਕਿ ਇਸ ਕੇਸ ਦੀ ਜਾਂਚ ਐਨਆਈਏ ਜਾਂ ਫਿਰ ਸਟੇਟ ਪੁਲਿਸ ਕਰੇਗੀ।ਦੱਸ ਦੇਈਏ ਕਿ ਇਹ ਧਾਰਾ ਸਾਈਬਰ ਟੈਰੋਰਿਜ਼ਮ ਵਾਸਤੇ ਇਸਤੇਮਾਲ ਕੀਤੀ ਜਾਂਦੀ ਹੈ ਤੇ ਇਸ ਧਾਰਾ ਬਾਰੇ ਕੇਂਦਰ ਸਰਕਾਰ ਨੂੰ ਜਾਣਕਾਰੀ ਦੇਣੀ ਜ਼ਰੂਰੀ ਹੁੰਦੀ ਹੈ।