- Updated: November 03, 2026 10:12 PM
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਭਾਰਤ ਦੀ ਵਧਦੀ ਗਲੋਬਲ ਤਾਕਤ ਅਤੇ ਆਲਮੀ ਪੱਧਰ 'ਤੇ ਉਸ ਦੇ ਪ੍ਰਭਾਵ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਉਹ ਭਾਰਤ ਨੂੰ ਇੱਕ 'ਮੱਧਮ ਤਾਕਤ' (Middle Power) ਨਹੀਂ ਮੰਨਦੇ, ਕਿਉਂਕਿ ਭਾਰਤ ਇਸ ਤੋਂ ਕਿਤੇ ਵੱਧ ਇੱਕ ਸ਼ਕਤੀਸ਼ਾਲੀ ਰਾਸ਼ਟਰ ਹੈ।
ਆਪਣੇ ਬਿਆਨ ਵਿੱਚ ਪ੍ਰਧਾਨ ਮੰਤਰੀ ਕਾਰਨੀ ਨੇ ਜ਼ਿਕਰ ਕੀਤਾ ਕਿ ਜੇਕਰ ਕੋਈ ਕੈਨੇਡਾ ਨੂੰ 'ਮੱਧਮ ਤਾਕਤ' ਕਹਿੰਦਾ ਹੈ, ਤਾਂ ਉਨ੍ਹਾਂ ਨੂੰ ਇਸ 'ਤੇ ਕੋਈ ਇਤਰਾਜ਼ ਨਹੀਂ ਹੈ। ਹਾਲਾਂਕਿ, ਭਾਰਤ ਦੀ ਸਥਿਤੀ ਅਤੇ ਵਿਸ਼ਵ ਪੱਧਰ 'ਤੇ ਉਸ ਦੇ ਵਧ ਰਹੇ ਕੱਦ ਦੀ ਤੁਲਨਾ ਕਿਸੇ ਮੱਧਮ ਦਰਜੇ ਦੇ ਦੇਸ਼ ਨਾਲ ਨਹੀਂ ਕੀਤੀ ਜਾ ਸਕਦੀ, ਕਿਉਂਕਿ ਭਾਰਤ ਇੱਕ ਬਹੁਤ ਮਜ਼ਬੂਤ ਅਤੇ ਸ਼ਕਤੀਸ਼ਾਲੀ ਦੇਸ਼ ਹੈ।
ਕੈਨੇਡੀਅਨ ਪ੍ਰਧਾਨ ਮੰਤਰੀ ਦੇ ਇਸ ਬਿਆਨ ਦਾ ਵੀਡੀਓ ਅਤੇ ਮੈਟਰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਗਿਆ ਹੈ, ਜਿੱਥੇ ਇਸ 'ਤੇ ਲੋਕਾਂ ਵੱਲੋਂ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ। ਇਹ ਬਿਆਨ ਵਿਸ਼ਵ ਰਾਜਨੀਤੀ ਵਿੱਚ ਭਾਰਤ ਦੀ ਵਧਦੀ ਸ਼ਕਤੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਉਸ ਦੇ ਬਦਲਦੇ ਅਕਸ ਨੂੰ ਦਰਸਾਉਂਦਾ ਹੈ।