ਕੰਗਨਾ ਰਣੌਤ ਦੇ ਅਦਾਲਤ ''ਚ ਪੇਸ਼ ਨਾ ਹੋਣ ''ਤੇ ਭੜਕੇ ਜਾਵੇਦ ਅਖ਼ਤਰ ਦੇ ਵਕੀਲ, ਕੀਤੀ ਗੈਰ-ਜ਼ਮਾਨਤੀ ਵਾਰੰਟ ਦੀ ਮੰਗ

ਕੰਗਨਾ ਰਣੌਤ ਦੇ ਅਦਾਲਤ ''ਚ ਪੇਸ਼ ਨਾ ਹੋਣ ''ਤੇ ਭੜਕੇ ਜਾਵੇਦ ਅਖ਼ਤਰ ਦੇ ਵਕੀਲ, ਕੀਤੀ ਗੈਰ-ਜ਼ਮਾਨਤੀ ਵਾਰੰਟ ਦੀ ਮੰਗ

ਬਾਲੀਵੁੱਡ ਡੈਸਕ: ਅਦਾਕਾਰਾ ਕੰਗਨਾ ਰਣੌਤ ਇਕ ਅਜਿਹੀ ਬਾਲੀਵੁੱਡ ਅਦਾਕਾਰਾ ਹੈ ਜੋ ਅਕਸਰ ਕਿਸੇ ਨਾ ਕਿਸੇ ਕਾਰਨ ਚਰਚਾ ’ਚ ਰਹਿੰਦੀ ਹੈ।ਜਾਵੇਦ ਅਖ਼ਤਰ ਮਾਣਹਾਨੀ ਮਾਮਲੇ ਦੀ ਸੁਣਵਾਈ ਲਈ ਸੋਮਵਾਰ ਨੂੰ ਕੰਗਨਾ ਨੇ ਅੰਧੇਰੀ ਮੈਜਿਸਟ੍ਰੇਟ ਅਦਾਲਤ ’ਚ ਪੇਸ਼ ਹੋਣਾ ਸੀ ਪਰ ਉਹ ਪੇਸ਼ ਨਹੀਂ ਹੋ ਸਕੀ। ਇਸ ਤੋਂ ਬਾਅਦ ਜਾਵੇਦ ਅਖ਼ਤਰ ਦੇ ਵਕੀਲ ਜੈ ਭਾਰਦਵਾਜ ਨੇ ਮੈਜਿਸਟ੍ਰੇਟ ਨੂੰ ਬੇਨਤੀ ਕੀਤੀ ਹੈ ਕਿ ਅਦਾਕਾਰਾ ਦੇ ਖ਼ਿਲਾਫ਼ ਗੈਰ -ਜ਼ਮਾਨਤੀ ਵਾਰੰਟ ਜਾਰੀ ਕੀਤੇ ਜਾਣ ਕਿਉਂਕਿ ਉਹ ਕਈ ਮੌਕੇ ਅਦਾਲਤ ’ਚ  ਪੇਸ਼ ਹੋਈ ਹੈ। ਹਾਲਾਂਕਿ ਇਸ ਦੇ ਬਾਅਦ ਕੰਗਨਾ ਦੇ ਵਕੀਲ ਨੇ ਕਿਹਾ ਕਿ ਅਦਾਕਾਰਾ 4 ਜੁਲਾਈ ਨੂੰ ਅਦਾਲਤ ਪੇਸ਼ ਹੋਵੇਗੀ।

ਹੁਣ ਮੈਜਿਸਟ੍ਰੇਟ ਨੇ ਜਾਵੇਦ ਅਖ਼ਤਰ ਮਾਣਹਾਨੀ ਮਾਮਲੇ ਦੀ ਸੁਣਵਾਈ 4 ਜੁਲਾਈ ਸ਼ਾਮ 4 ਵਜੇ ਤੱਕ ਮੁਲਤਵੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਕੰਗਨਾ ਨੇ ਮੈਜਿਸਟ੍ਰੇਟ ਦੇ ਸਾਹਮਣੇ  ਇਹ ਵੀ ਮੰਗ ਕੀਤੀ ਕਿ ਜਦੋਂ ਉਨ੍ਹਾਂ ਦਾ ਬਿਆਨ ਦਰਜ ਕਰਵਾਇਆ ਜਾਵੇਗਾ ਉਦੋਂ ਕੋਈ ਮੀਡੀਆ ਅਦਾਲਤ ’ਚ ਪੇਸ਼ ਨਾ ਹੋਵੇ। ਦਰਅਸਲ ਇਕ ਇੰਟਰਵਿਊ ਦੌਰਾਨ ਕੰਗਨਾ ਰਣੌਤ ਨੇ ਜਾਵੇਦ ਅਖ਼ਤਰ ਦੇ ਖ਼ਿਲਾਫ਼ ਕੁਝ ਗੱਲਾਂ ਕਹੀਆਂ ਸਨ, ਜਿਸ ’ਤੇ ਜਾਵੇਦ ਨੇ ਇਤਰਾਜ਼ ਜਤਾਇਆ ਸੀ ਅਤੇ ਸਾਲ 2020 ’ਚ ਅੰਧੇਰੀ ਅਦਾਲਾਤ ’ਚ ਮਾਣਹਾਨੀ ਦੀ ਸ਼ਿਕਾਇਤ ਦਾਇਰ ਕੀਤੀ ਸੀ। ਜਾਵੇਦ ਨੇ ਦਾਅਵਾ ਕੀਤਾ ਸੀ ਕਿ ਜੂਨ 2020 ’ਚ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਗੱਲ ਕਰਦੇ ਹੋਏ ਕੰਗਨਾ ਨੇ ਉਸ ਨੂੰ ਸੁਸਾਈਡ ਗੈਂਗ ਦਾ ਹਿੱਸਾ ਦੱਸਿਆ ਸੀ। ਜਾਵੇਦ ਅਖ਼ਤਰ ਨੇ ਕਿਹਾ ਸੀ ਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਧਮਕੀ ਭਰੇ ਫ਼ੋਨ ਅਤੇ ਮੈਸੇਜ ਆ ਰਹੇ ਹਨ। ਇੰਨਾ ਹੀ ਨਹੀਂ ਸੋਸ਼ਲ ਮੀਡੀਆ ’ਤੇ ਉਨ੍ਹਾਂ ਨੂੰ ਕਾਫ਼ੀ ਟ੍ਰੋਲ ਵੀ ਕੀਤਾ ਗਿਆ। ਇਸ ਨਾਲ ਉਸ ਦੀ ਮਾਣਹਾਨੀ ਹੋਈ ਹੈ। ਜਾਵੇਦ ਨੇ ਕੰਗਨਾ ਦੇ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 499 ਮਾਣਹਾਨੀ ਅਤੇ ਧਾਰਾ 500 ਮਾਣਹਾਨੀ ਦੀ ਸਜ਼ਾਦੇ ਤਹਿਤ ਦੋਸ਼ ਲਗਾਏ ਸਨ।