ਫਲਾਪ ਹੋਣ ਮਗਰੋਂ ਹੁਣ ਇਸ ਦਿਨ ਓ. ਟੀ. ਟੀ. ’ਤੇ ਰਿਲੀਜ਼ ਹੋਵੇਗੀ ਅਕਸ਼ੇ ਕੁਮਾਰ ਦੀ ਫ਼ਿਲਮ ‘ਸਮਰਾਟ ਪ੍ਰਿਥਵੀਰਾਜ’

ਫਲਾਪ ਹੋਣ ਮਗਰੋਂ ਹੁਣ ਇਸ ਦਿਨ ਓ. ਟੀ. ਟੀ. ’ਤੇ ਰਿਲੀਜ਼ ਹੋਵੇਗੀ ਅਕਸ਼ੇ ਕੁਮਾਰ ਦੀ ਫ਼ਿਲਮ ‘ਸਮਰਾਟ ਪ੍ਰਿਥਵੀਰਾਜ’

ਮੁੰਬਈ : ਫ਼ਿਲਮ ‘ਸਮਰਾਟ ਪ੍ਰਿਥਵੀਰਾਜ’ ਹੁਣ ਓ. ਟੀ. ਟੀ. ’ਤੇ ਰਿਲੀਜ਼ ਹੋਣ ਲਈ ਤਿਆਰ ਹੈ। ਯਸ਼ਰਾਜ ਫ਼ਿਲਮਜ਼ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦੇ ਖ਼ਾਸ ਸਟ੍ਰੀਮਿੰਗ ਪ੍ਰੀਮੀਅਰ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤ ਸਮੇਤ 240 ਦੇਸ਼ਾਂ ’ਚ ਬੈਠੇ ਪ੍ਰਾਈਮ ਮੈਂਬਰਸ 1 ਜੁਲਾਈ, 2022 ਤੋਂ ਇਸ ਫ਼ਿਲਮ ਨੂੰ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਦੇਖ ਸਕਦੇ ਹਨ। ਇਸ ਫ਼ਿਲਮ ਨੂੰ ਹਿੰਦੀ ਦੇ ਨਾਲ-ਨਾਲ ਤਾਮਿਲ ਤੇ ਤੇਲਗੂ ਭਾਸ਼ਾਵਾਂ ’ਚ ਦੇਖਿਆ ਜਾ ਸਕਦਾ ਹੈ। ਡਾ. ਚੰਦਰਪ੍ਰਕਾਸ਼ ਦਿਵੇਦੀ ਦੇ ਨਿਰਦੇਸ਼ਨ ’ਚ ਬਣੀ ਇਸ ਫ਼ਿਲਮ ’ਚ ਅਕਸ਼ੇ ਕੁਮਾਰ, ਮਾਨੁਸ਼ੀ ਛਿੱਲਰ, ਸੰਜੇ ਦੱਤ, ਸੋਨੂੰ ਸੂਦ, ਮਾਨਵ ਵਿਜ, ਆਸ਼ੂਤੋਸ਼ ਰਾਣਾ ਤੇ ਸਾਕਸ਼ੀ ਤੰਵਰ ਵਰਗੇ ਸ਼ਾਨਦਾਰ ਕਲਾਕਾਰ ਅਹਿਮ ਭੂਮਿਕਾ ’ਚ ਹਨ।

‘ਸਮਰਾਟ ਪ੍ਰਿਥਵੀਰਾਜ’ ਬਾਕਸ ਆਫਿਸ ’ਤੇ ਫਲਾਪ ਸਾਬਿਤ ਹੋਈ ਸੀ। 300 ਕਰੋੜ ਦੇ ਬਜਟ ’ਚ ਬਣੀ ਇਸ ਫ਼ਿਲਮ ਨੇ ਦੋ ਹਫ਼ਤਿਆਂ ’ਚ ਕੁਲ 68 ਕਰੋੜ ਦੀ ਕਮਾਈ ਕੀਤੀ ਸੀ। ਅਕਸ਼ੇ ਕੁਮਾਰ ਤੇ ਮਾਨੁਸ਼ੀ ਛਿੱਲਰ ਦੀ ਫ਼ਿਲਮ ਨੂੰ ਲੈ ਕੇ ਮਾਹਿਰਾਂ ਤੇ ਪ੍ਰਸ਼ਂਸਕਾਂ ਨੂੰ ਕਾਫੀ ਉਮੀਦਾਂ ਸਨ ਪਰ ਇਹ ਫ਼ਿਲਮ ਉਮੀਦਾਂ ’ਤੇ ਖਰੀ ਨਹੀਂ ਉਤਰੀ। ਹੁਣ ਮੇਕਰਜ਼ ਇਸ ਫ਼ਿਲਮ ਨੂੰ ਓ. ਟੀ. ਟੀ. ’ਤੇ ਰਿਲੀਜ਼ ਕਰ ਰਹੇ ਹਨ। ਹੁਣ ਇਹ ਦੇਖਣਾ ਮਜ਼ੇਦਾਰ ਹੋਵੇਗਾ ਕਿ ਓ. ਟੀ. ਟੀ. ’ਤੇ ਦਰਸ਼ਕ ‘ਪ੍ਰਿਥਵੀਰਾਜ ਸਮਰਾਟ’ ਨੂੰ ਪਸੰਦ ਕਰਦੇ ਹਨ ਜਾਂ ਨਹੀਂ।