ਵਾਸਤੂ ਮੁਤਾਬਕ ਰਸੋਈ ਬਣਾਓ ਘਰ ''ਚ ਸੁੱਖ-ਸ਼ਾਂਤੀ ਨੂੰ ਬਰਕਰਾਰ ਰੱਖਣ ਲਈ

ਵਾਸਤੂ ਮੁਤਾਬਕ ਰਸੋਈ ਬਣਾਓ ਘਰ ''ਚ ਸੁੱਖ-ਸ਼ਾਂਤੀ ਨੂੰ ਬਰਕਰਾਰ ਰੱਖਣ ਲਈ

ਹਰ ਕੋਈ ਘਰ ਬਣਾਉਂਦੇ ਸਮੇਂ ਵਾਸਤੂ ਦਾ ਖ਼ਾਸ ਧਿਆਨ ਰੱਖਦਾ ਹੈ। ਘਰ ਨੂੰ ਹਰ ਕੋਈ ਆਪਣੀ ਸਹੂਲੀਅਤ, ਵਾਸਤੂ ਅਤੇ ਪਸੰਦ ਦੇ ਹਿਸਾਬ ਨਾਲ ਸਜਉਂਦਾ ਹੈ ਪਰ ਜ਼ਿਆਦਾਤਰ ਲੋਕ ਰਸੋਈ ਵੱਲ ਖ਼ਾਸ ਧਿਆਨ ਨਹੀਂ ਦਿੰਦੇ। ਘਰ ਦੇ ਬਾਕੀ ਹਿੱਸਿਆ ਦੀ ਤਰ੍ਹਾਂ ਰਸੋਈ ਵੀ ਉਨ੍ਹੀ ਹੀ ਮਹੱਤਵਪੂਰਨ ਹੁੰਦੀ ਹੈ ਕਿਉਂਕਿ ਇੱਥੇ ਪਰਿਵਾਰ ਲਈ ਭੋਜਨ ਬਣਾਇਆ ਜਾਂਦਾ ਹੈ। ਤਾਂ ਰਸੋਈ ਨੂੰ ਸਜਾਉਣ ਲਈ ਠੀਕ ਜਾਣਕਾਰੀ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਰਸੋਈ ਬਣਾਉਣ ਲਈ ਕੁਝ ਖ਼ਾਸ ਟਿਪਸ ਦੱਸਣ ਜਾ ਰਹੇ ਹਾਂ, ਜਿਸ ਨਾਲ ਘਰ 'ਚ ਸੁੱਖ-ਸ਼ਾਂਤੀ ਬਣੀ ਰਹੇਗੀ ਅਤੇ ਪਰਿਵਾਰ ਨੂੰ ਬੀਮਾਰੀਆਂ ਵੀ ਨਹੀਂ ਹੋਣਗੀਆਂ ਤਾਂ ਆਓ ਜਾਣਦੇ ਹਾਂ ਰਸੋਈ ਬਣਾਉਣ ਲਈ ਕੁਝ ਵਾਸਤੂ ਟਿਪਸ...

ਰਸੋਈ ਬਣਾਓ ਲਈ ਵਾਸਤੂ ਉਪਾਅ
1. ਘਰ ਦੀ ਰਸੋਈ ਨੂੰ ਹਮੇਸ਼ਾ ਦੱਖਣ-ਪੂਰਬ ਦਿਸ਼ਾ 'ਚ ਬਣਾਓ। ਇਸ ਤੋਂ ਇਲਾਵਾ ਉੱਤਰ-ਪੱਛਣ ਦਿਸ਼ਾ 'ਚ ਰਸੋਈ ਬਣਵਾਉਣਾ ਵੀ ਸ਼ੁੱਭ ਮੰਨਿਆ ਜਾਂਦਾ ਹੈ।
2. ਕੂਕਿੰਗ ਲਈ ਸਭ ਤੋਂ ਜ਼ਰੂਰੀ ਚੀਜ਼ ਹੁੰਦੀ ਹੈ ਗੈਸ। ਇਸ ਲਈ ਠੀਕ ਦਿਸ਼ਾ 'ਚ ਇਸ ਨੂੰ ਰੱਖਣਾ ਬਹੁਤ ਜ਼ਰੂਰੀ ਹੈ। ਗੈਸ-ਸਟੋਵ ਨੂੰ ਹਮੇਸ਼ਾ ਰਸੋਈ ਦੀ ਦੱਖਣ-ਪੂਰਬ ਦਿਸ਼ਾ 'ਚ ਰੱਖੋ।
3. ਜੇਕਰ ਤੁਸੀਂ ਫਰਿੱਜ਼ ਨੂੰ ਰਸੋਈ 'ਚ ਰੱਖ ਰਹੇ ਹੋ ਤਾਂ ਇਸ ਨੂੰ ਦੱਖਣ-ਪੱਛਮ ਦਿਸ਼ਾ ਦੇ ਕੋਰਨਰ ਤੋਂ ਥੋੜ੍ਹਾ ਦੂਰ ਹਟਾ ਕੇ ਰੱਖੋ। ਭੁੱਲ ਕੇ ਵੀ ਫਰਿੱਜ਼ ਨੂੰ ਉੱਤਰ-ਪੂਰਬ ਦਿਸ਼ਾ 'ਚ ਨਾ ਰੱਖੋ। ਇਸ ਨਾਲ ਕੁਝ ਬੁਰਾ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।
4. ਰਸੋਈ ਦੀਆਂ ਚੀਜ਼ਾਂ ਨੂੰ ਸਟੋਰ ਕਰਨ ਲਈ ਰੈਕ ਜਾਂ ਅਲਮਾਰੀਆਂ ਹਮੇਸ਼ਾ ਖੁੱਲ੍ਹੀਆਂ ਅਤੇ ਦੱਖਣ-ਪੱਛਮ ਦਿਸ਼ਾ 'ਚ ਬਣਵਾਓ। ਉੱਤਰ-ਪੂਰਬ ਦਿਸ਼ਾ ਦੀਆਂ ਦੀਵਾਰਾਂ 'ਚ ਸਟੋਰੇਜ ਸਪੇਸ ਨਾ ਬਣਵਾਓ। ਇਹ ਅਸ਼ੁੱਭ ਮੰਨਿਆ ਜਾਂਦਾ ਹੈ।
5. ਵਾਸਤੂ ਮੁਤਾਬਕ ਰਸੋਈ ਦੀ ਪੂਰਬ ਦਿਸ਼ਾ 'ਚ 1 ਖਿੜਕੀ ਜ਼ਰੂਰ ਰੱਖੋ।
6. ਰਸੋਈ 'ਚ ਓਵਨ, ਮਾਈਕਰੋਵੇਵ, ਟੋਸਟਰ ਅਤੇ ਮਿਕਸੀ ਵਰਗੀਆਂ ਚੀਜ਼ਾਂ ਨੂੰ ਹਮੇਸ਼ਾ ਦੱਖਣ-ਪੂਰਬ 'ਚ ਰੱਖੋ। ਇਸ ਤੋਂ ਇਲਾਵਾ ਫਿਲਟਰ ਨੂੰ ਇਸ ਦੇ ਉਲਟ ਉੱਤਰ-ਪੂਰਬ ਦਿਸ਼ਾ 'ਚ ਰੱਖਣਾ ਚਾਹੀਦਾ ਹੈ।