''ਆਪ੍ਰੇਸ਼ਨ ਯੂਨੀਕੋਰਨ'' ਸ਼ੁਰੂ ਹੋਇਆ ਮਹਾਰਾਣੀ ਐਲਿਜ਼ਾਬੈਥ ਦੀ ਮੌਤ ਨਾਲ ,ਕੀ ਹੈ ਲੰਡਨ ਬ੍ਰਿਜ ਨਾਲ ਸਬੰਧ?   

''ਆਪ੍ਰੇਸ਼ਨ ਯੂਨੀਕੋਰਨ'' ਸ਼ੁਰੂ ਹੋਇਆ ਮਹਾਰਾਣੀ ਐਲਿਜ਼ਾਬੈਥ ਦੀ ਮੌਤ ਨਾਲ ,ਕੀ ਹੈ ਲੰਡਨ ਬ੍ਰਿਜ ਨਾਲ ਸਬੰਧ?   

 

ਸਕਾਟਲੈਂਡ ਦੇ ਬਾਲਮੋਰਲ 'ਚ ਮਹਾਰਾਣੀ ਐਲਿਜ਼ਾਬੈਥ ਦੂਜੀ ਦੀ ਮੌਤ ਤੋਂ ਬਾਅਦ ਬ੍ਰਿਟਿਸ਼ ਸਰਕਾਰ ਦਾ 'ਆਪ੍ਰੇਸ਼ਨ ਯੂਨੀਕੋਰਨ' ਸ਼ੁਰੂ ਹੋ ਗਿਆ ਹੈ। ਬ੍ਰਿਟਿਸ਼ ਅਧਿਕਾਰੀਆਂ ਨੇ ਪਹਿਲਾਂ ਮਹਾਰਾਣੀ ਦੀ ਮੌਤ ਅਤੇ ਅੰਤਮ ਸੰਸਕਾਰ ਦੇ ਵਿਚਕਾਰ ਪਹਿਲੇ 10 ਦਿਨਾਂ ਦੌਰਾਨ ਸਮਾਗਮਾਂ ਦਾ ਪ੍ਰਬੰਧਨ ਕਰਨ ਲਈ ਓਪਰੇਸ਼ਨ ਲੰਡਨ ਬ੍ਰਿਜ ਨਾਮਕ ਇੱਕ ਯੋਜਨਾ ਤਿਆਰ ਕੀਤੀ ਸੀ। ਜੇਕਰ ਸਕਾਟਲੈਂਡ 'ਚ ਮਹਾਰਾਣੀ ਐਲਿਜ਼ਾਬੈਥ ਦੀ ਮੌਤ ਹੋ ਜਾਂਦੀ ਹੈ ਤਾਂ ਅਜਿਹੇ 'ਚ ਓਪਰੇਸ਼ਨ ਯੂਨੀਕੋਰਨ ਬਣਾਇਆ ਗਿਆ ਸੀ।

ਹੁਣ ਮਹਾਰਾਣੀ ਐਲਿਜ਼ਾਬੈਥ II ਦੀ ਸਕਾਟਲੈਂਡ ਦੇ ਬਾਲਮੋਰਲ ਅਸਟੇਟ ਵਿਖੇ ਮੌਤ ਹੋ ਗਈ ਹੈ, ਓਪਰੇਸ਼ਨ ਯੂਨੀਕੋਰਨ ਸ਼ੁਰੂ ਹੋ ਗਿਆ ਹੈ। ਇਸ ਯੋਜਨਾ ਤਹਿਤ ਮਹਾਰਾਣੀ ਦੀ ਦੇਹ ਨੂੰ ਜਹਾਜ਼ ਰਾਹੀਂ ਲੰਡਨ ਲਿਜਾਏ ਜਾਣ ਤੋਂ ਪਹਿਲਾਂ ਕਈ ਦਿਨ ਸਕਾਟਲੈਂਡ 'ਚ ਰਹੇਗਾ। ਫਿਰ, ਬਾਕੀ ਦੀਆਂ ਯੋਜਨਾਵਾਂ ਓਪਰੇਸ਼ਨ ਲੰਡਨ ਬ੍ਰਿਜ ਦੇ ਅਧੀਨ ਜਾਰੀ ਰਹਿਣਗੀਆਂ। ਹਾਲਾਂਕਿ, ਰਾਇਲ ਪੈਲੇਸ ਵੱਲੋਂ ਮਹਾਰਾਣੀ ਦੀ ਮੌਤ ਦੀ ਘੋਸ਼ਣਾ ਕਰਨ ਤੋਂ ਥੋੜ੍ਹੀ ਦੇਰ ਪਹਿਲਾਂ, ਬੀਬੀਸੀ ਦੇ ਪੇਸ਼ਕਾਰ 'ਆਪ੍ਰੇਸ਼ਨ ਲੰਡਨ ਬ੍ਰਿਜ' ਲਈ ਤਿਆਰ ਕੀਤੇ ਗਏ ਕਾਲੇ ਪਹਿਰਾਵੇ ਵਿੱਚ ਦਿਖਾਈ ਦਿੱਤੇ।

ਓਪਰੇਸ਼ਨ ਲੰਡਨ ਬ੍ਰਿਜ ਅਨੁਸਾਰ, ਮਹਾਰਾਣੀ ਦੀ ਮੌਤ ਦੇ ਦਿਨ ਨੂੰ 'ਡੀ-ਡੇ' ਕਿਹਾ ਜਾਵੇਗਾ ਅਤੇ ਉਸ ਦੇ ਅੰਤਿਮ ਸੰਸਕਾਰ ਤੱਕ ਜਾਣ ਵਾਲੇ ਹਰ ਦਿਨ ਨੂੰ ਡੀ + 1, ਡੀ + 2″ ਦੇ ਰੂਪ ਵਿੱਚ ਦਰਸਾਇਆ ਜਾਵੇਗਾ। ਜਦਕਿ ਮਹਾਰਾਣੀ ਦੀ ਮੌਤ ਦਾ ਸੰਦੇਸ਼ ਦੇਣ ਦਾ ਕੋਡ 'ਲੰਡਨ ਬ੍ਰਿਜ ਡਾਊਨ' ਹੈ। ਇਸ ਯੋਜਨਾ ਤਹਿਤ ਭੀੜ ਨਾਲ ਨਜਿੱਠਣ ਲਈ ਵੱਡੇ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ। ਓਪਰੇਸ਼ਨ ਲੰਡਨ ਬ੍ਰਿਜ ਪਹਿਲੀ ਵਾਰ ਮਈ 2017 ਵਿੱਚ ਦਿ ਗਾਰਡੀਅਨ ਵਿੱਚ ਪ੍ਰਗਟ ਕੀਤਾ ਗਿਆ ਸੀ, ਜਿਸ ਵਿੱਚ ਇਹ ਦੱਸਿਆ ਗਿਆ ਸੀ ਕਿ ਮਹਾਰਾਣੀ ਦੀ ਮੌਤ ਦੇ ਅਗਲੇ ਦਿਨ ਤੋਂ 10 ਦਿਨਾਂ ਦੀ ਮਿਆਦ ਵਿੱਚ ਕੀ ਹੋਵੇਗਾ।

ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ 2 ਦਾ 96 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਹ ਕੁਝ ਦੀਨਾ ਤੋਂ ਬਿਮਾਰ ਚਾਲ ਰਹੈ ਸਨ। ਅੱਜ ਉਨ੍ਹਾਂ ਦੀ ਸਿਹਤ ਹੋਰ ਵਿਗੜ ਗਈ। ਬਕਿੰਘਮ ਪੈਲੇਸ ਤੋਂ ਜਾਰੀ ਇੱਕ ਬਿਆਨ ਮੁਤਾਬਿਕ ਉਹ ਹੁਣ ਇਸ ਦੁਨੀਆ ਵਿੱਚ ਨਹੀਂ ਹਨ। ਖਬਰਾਂ ਮੁਤਾਬਿਕ ਅੱਜ ਦੁਪਹਿਰ ਦੇ ਸਮੇਂ ਮਹਾਰਾਣੀ ਦਾ ਦਿਹਾਂਤ ਹੋਇਆ। ਪੂਰਾ ਰਾਜਘਰਾਣਾ ਇਸ ਦੁੱਖ ਦੀ ਘੜੀ ਵਿੱਚ ਸਕੌਟਲੈਂਡ ਵਿੱਚ ਮੌਜੂਦ ਹੈ।