ਟਰਾਈਡੈਂਟ ਗਰੁੱਪ ਦੇ ਰਜਿੰਦਰਾ ਗੁਪਤਾ ਪੰਜਾਬ ਦੇ ਸਭ ਤੋਂ ਅਮੀਰ ਵਿਅਕਤੀ ਬਣੇ । 

ਟਰਾਈਡੈਂਟ ਗਰੁੱਪ ਦੇ ਰਜਿੰਦਰਾ ਗੁਪਤਾ ਪੰਜਾਬ ਦੇ ਸਭ ਤੋਂ ਅਮੀਰ ਵਿਅਕਤੀ ਬਣੇ । 

ਟਰਾਈਡੈਂਟ ਗਰੁੱਪ ਦੇ ਸੰਸਥਾਪਕ ਅਤੇ ਵਰਤਮਾਨ ਵਿੱਚ 'ਚੇਅਰਮੈਨ ਐਮਰੀਟਸ' ਰਾਜਿੰਦਰ ਗੁਪਤਾ ਸੂਬੇ ਦੇ ਪ੍ਰਮੁੱਖ ਟੈਕਸਟਾਈਲ ਸਮੂਹਾਂ ਵਿੱਚੋਂ ਇੱਕ, 13,800 ਕਰੋੜ ਰੁਪਏ ਦੀ ਅਨੁਮਾਨਿਤ ਸੰਪਤੀ ਦੇ ਨਾਲ ਪੰਜਾਬ ਦੇ ਸਭ ਤੋਂ ਅਮੀਰ ਵਿਅਕਤੀ ਬਣ ਕੇ ਉਭਰੇ ਹਨ। ਇਹ ਖੁਲਾਸਾ ਹਾਲ ਹੀ ਵਿੱਚ ਆਈਆਈਐਫਐਲ ਵੈਲਥ ਹੁਰੁਨ ਇੰਡੀਆ ਰਿਚ ਲਿਸਟ 2022 ਵਿੱਚ ਹੋਇਆ ਹੈ।ਦੇਸ਼ ਦੇ 122 ਸ਼ਹਿਰਾਂ ਵਿੱਚ ਕੁੱਲ 1,103 ਭਾਰਤੀਆਂ ਦੀ ਇਸ ਸੂਚੀ ਵਿੱਚ ਪੰਜਾਬ ਨਾਲ ਸਬੰਧਤ ਸੱਤ ਉਦਯੋਗਪਤੀ ਸ਼ਾਮਲ ਹਨ। ਇਤਫਾਕਨ ਇਹ ਸਾਰੇ ਸੱਤ ਸੂਬੇ ਦੀ ਵਿੱਤੀ ਰਾਜਧਾਨੀ ਲੁਧਿਆਣਾ ਦੇ ਰਹਿਣ ਵਾਲੇ ਹਨ।ਜ਼ਿਕਰਯੋਗ ਹੈ ਕਿ ਇਸ ਸੂਚੀ ਵਿੱਚ ਘੱਟੋ-ਘੱਟ 1,000 ਕਰੋੜ ਰੁਪਏ ਦੀ ਸੰਪਤੀ ਵਾਲਿਆਂ ਨੂੰ ਹੀ ਸ਼ਾਮਲ ਕੀਤਾ ਜਾਂਦਾ  ਹੈ।ਦੇਸ਼ ਦੇ 20 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚੋਂ ਪੰਜਾਬ ਦਾ 13ਵਾਂ ਸਥਾਨ ਹੈ। ਗੁਆਂਢੀ ਹਰਿਆਣਾ ਸੂਬਾ 29 ਉਦਯੋਗਪਤੀਆਂ ਦੇ ਸੰਖਿਆ ਨਾਲ ਪੰਜਵੇਂ ਸਥਾਨ ਅੱਗੇ 8ਵੇਂ ਸਥਾਨ 'ਤੇ ਹੈ। ਇਨ੍ਹਾਂ ਵਿੱਚੋਂ 18 ਗੁਰੂਗ੍ਰਾਮ ਦੇ ਉਦਯੋਗਪਤੀ ਹਨ।

ਸੂਬੇ ਦੇ 7 ਸਭ ਤੋਂ ਅਮੀਰ ਵਿਅਕਤੀਆਂ ਦੇ ਨਾਂ ਅਤੇ ਸੰਪਤੀ ਦੀ ਸੂਚੀ

ਵਿਅਕੀਤ ਦਾ ਨਾਂ                  ਕਾਰੋਬਾਰ                                 ਸੰਪਤੀ

ਰਜਿੰਦਰ ਗੁਪਤਾ             ਟ੍ਰਾਇਡੈਂਟ ਗਰੁੱਪ                      13,800 ਕਰੋੜ ਰੁਪਏ
ਐੱਸਪੀ ਓਸਵਾਲ        ਵਰਧਮਾਨ ਟੈਕਸਟਾਈਲ                 4,600 ਕਰੋੜ ਰੁਪਏ
ਪ੍ਰਤੋਸ਼ ਕੁਮਾਰ                ਹੈਪੀ ਫੋਰਜਿੰਗ                           3,900 ਕਰੋੜ ਰੁਪਏ
ਅਵਿਨਾਸ਼ ਗੁਪਤਾ     ਆਰ.ਐੱਨ. ਗੁਪਤਾ ਐਂਡ ਕੰਪਨੀ            2,800 ਕਰੋੜ ਰੁਪਏ 
ਓਅੰਕਾਰ ਸਿੰਘ              ਏਵਨ ਸਾਈਕਲ                         1,700 ਕਰੋੜ ਰੁਪਏ
ਸ਼ਿਵ ਪ੍ਰਸਾਦ                  ਆਰਤੀ ਸਟੀਲ                          1,700 ਕਰੋੜ ਰੁਪਏ 
ਬੈਕਟਰ ਫੂਡਸ                ਕ੍ਰਿਮਿਕਾ ਕੰਪਨੀ                         1,200 ਕਰੋੜ ਰੁਪਏ

ਸਿਹਤ ਅਤੇ ਪਰਿਵਾਰਕ ਮੁੱਦਿਆਂ ਦਾ ਹਵਾਲਾ ਦਿੰਦੇ ਹੋਏ ਹਾਲ ਹੀ ਵਿੱਚ ਟ੍ਰਾਈਡੈਂਟ ਗਰੁੱਪ ਦੇ ਨਿਰਦੇਸ਼ਕ ਮੰਡਲ ਤੋਂ ਅਸਤੀਫਾ ਦੇਣ ਵਾਲੇ ਗੁਪਤਾ ਦੇਸ਼ ਵਿੱਚ 127ਵੇਂ ਸਥਾਨ 'ਤੇ ਹਨ, ਜਦਕਿ ਵਰਧਮਾਨ ਟੈਕਸਟਾਈਲ ਦੇ ਐਸਪੀ ਓਸਵਾਲ ਕੁੱਲ 4,600 ਕਰੋੜ ਰੁਪਏ ਦੀ ਜਾਇਦਾਦ ਨਾਲ ਪੰਜਾਬ ਵਿੱਚ ਦੂਜੇ ਸਥਾਨ 'ਤੇ ਹਨ। ਪੰਜਾਬ ਦਾ ਓਸਵਾਲ ਗਰੁੱਪ ਦੇਸ਼ ਵਿੱਚ 349ਵੇਂ ਸਥਾਨ 'ਤੇ ਹੈ।ਪੰਜਾਬ ਵਿੱਚ 3,900 ਕਰੋੜ ਦੀ ਅਨੁਮਾਨਿਤ ਸੰਪਤੀ ਨਾਲ ਤੀਜੇ ਸਭ ਤੋਂ ਅਮੀਰ ਪਰਿਤੋਸ਼ ਕੁਮਾਰ ਅਤੇ ਹੈਪੀ ਫੋਰਜਿੰਗਜ਼ ਦਾ ਪਰਿਵਾਰ ਹਨ। ਹੈਪੀ ਫੋਰਜਿੰਗਜ਼ ਨੇ ਆਪਣੇ ਆਪ ਨੂੰ ਆਟੋ ਕੰਪੋਨੈਂਟ ਕਾਰੋਬਾਰ ਵਿੱਚ ਇੱਕ ਪ੍ਰਮੁੱਖ ਖਿਡਾਰੀ ਵਜੋਂ ਸਥਾਪਿਤ ਕੀਤਾ ਹੈ। ਪਰੀਤੋਸ਼ ਨੇ ਰੈਂਕਿੰਗ ਮੁਤਾਬਕ ਦੇਸ਼ 'ਚ 411ਵਾਂ ਸਥਾਨ ਹਾਸਲ ਕੀਤਾ ਹੈ। ਸਟੀਲ ਫੋਰਜਿੰਗਜ਼ ਦੇ ਨਿਰਮਾਤਾ ਅਤੇ ਨਿਰਯਾਤਕ - ਲੁਧਿਆਣਾ ਦੇ ਅਵਿਨਾਸ਼ ਗੁਪਤਾ ਅਤੇ ਪਰਿਵਾਰ ਦੀ ਮਲਕੀਅਤ ਵਾਲੇ ਆਰ.ਐਨ. ਗੁਪਤਾ ਐਂਡ ਕੰਪਨੀ, 2,800 ਕਰੋੜ ਰੁਪਏ ਦੀ ਅਨੁਮਾਨਿਤ ਸੰਪਤੀ ਦੇ ਨਾਲ, ਰਾਜ ਵਿੱਚ ਚੌਥੇ ਸਭ ਤੋਂ ਅਮੀਰ ਅਤੇ ਦੇਸ਼ ਵਿੱਚ 531ਵੇਂ ਸਥਾਨ 'ਤੇ ਹਨ। ਉਨ੍ਹਾਂ ਤੋਂ ਬਾਅਦ ਓਂਕਾਰ ਸਿੰਘ ਪਾਹਵਾ ਪਰਿਵਾਰ 1,700 ਕਰੋੜ ਦੀ ਅਨੁਮਾਨਿਤ ਸੰਪਤੀ ਦੀ ਮਲਕੀਅਤ ਵਾਲਾ ਏਵਨ ਸਾਈਕਲ ਗਰੁੱਪ ਹੈ।ਏਵਨ ਸਾਈਕਲਜ਼ ਦੇ ਨਾਲ ਪੰਜਵੇਂ ਸਥਾਨ 'ਤੇ ਸ਼ਿਵ ਪ੍ਰਸਾਦ ਮਿੱਤਲ ਅਤੇ ਆਰਤੀ ਸਟੀਲਜ਼ ਦਾ ਪਰਿਵਾਰ ਹੈ, ਜੋ ਕਿ 1,700 ਕਰੋੜ ਰੁਪਏ ਦੀ ਅਨੁਮਾਨਿਤ ਦੌਲਤ ਵਾਲੀ ਏਕੀਕ੍ਰਿਤ ਸਟੀਲ ਨਿਰਮਾਣ ਕੰਪਨੀ ਹੈ। ਏਵਨ ਅਤੇ ਆਰਤੀ ਸਟੀਲਜ਼ ਦੋਵੇਂ ਦੇਸ਼ ਵਿੱਚ 763ਵੇਂ ਸਥਾਨ 'ਤੇ ਹਨ।

ਸੂਚੀ ਵਿੱਚ ਸ਼ਾਮਲ ਹੋਣ ਵਾਲਾ ਪੰਜਾਬ ਦਾ ਇੱਕੋ ਇੱਕ ਭੋਜਨ ਅਤੇ ਖਾਣ-ਪੀਣ ਵਾਲੇ ਪਦਾਰਥ ਬਣਾਉਣ ਵਾਲਾ ਸਮੂਹ - ਅਨੂਪ ਬੈਕਟਰ ਐਂਡ ਫੈਮਿਲੀ ਦੀ ਮਲਕੀਅਤ ਵਾਲਾ ਬੈਕਟਰ ਫੂਡਜ਼ 1,200 ਕਰੋੜ ਰੁਪਏ ਦੀ ਅਨੁਮਾਨਿਤ ਸੰਪਤੀ ਦੇ ਨਾਲ ਸੂਬੇ ਵਿੱਚ ਸੱਤਵਾਂ ਸਭ ਤੋਂ ਅਮੀਰ ਪਰਿਵਾਰ ਹੈ। ਦੇਸ਼ ਵਿੱਚ 950ਵੇਂ ਸਥਾਨ 'ਤੇ ਪਹੁੰਚਣ ਵਾਲੇ ਇਸ ਸਮੂਹ ਦੀ ਸਥਾਪਨਾ ਰਜਨੀ ਬੈਕਟਰ ਦੁਆਰਾ ਕੀਤੀ ਗਈ ਸੀ ਜਿਸ ਨੇ 1970 ਵਿੱਚ ਆਈਸ ਕਰੀਮ ਬਣਾ ਕੇ ਆਪਣੀ ਇਸ ਯਾਤਰਾ ਸ਼ੁਰੂ ਕੀਤੀ ਸੀ। ਕੰਪਨੀ ਹੁਣ ਆਈਪੀਓ-ਸੂਚੀਬੱਧ ਕਾਰੋਬਾਰੀ ਇਕਾਈ ਬਣ ਗਈ ਹੈ। ਹੀਰੋ ਸਾਈਕਲਜ਼ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਪੰਕਜ ਮੁੰਜਾਲ 9,000 ਕਰੋੜ ਰੁਪਏ ਦੀ ਅੰਦਾਜ਼ਨ ਜਾਇਦਾਦ ਦੇ ਨਾਲ ਦੇਸ਼ ਦੇ ਸਭ ਤੋਂ ਅਮੀਰ ਵਿਅਕਤੀਆਂ ਵਿੱਚ 197ਵੇਂ ਸਥਾਨ 'ਤੇ ਹਨ। ਭਾਵੇਂ ਯੂਨਿਟ ਲੁਧਿਆਣਾ ਵਿੱਚ ਸਾਈਕਲਾਂ ਦਾ ਨਿਰਮਾਣ ਕਰਦਾ ਹੈ ਪਰ ਮੁੰਜਾਲ ਦੀ ਰਿਹਾਇਸ਼ ਹੁਣ ਨਵੀਂ ਦਿੱਲੀ ਵਿੱਚ ਤਬਦੀਲ ਹੋ ਗਈ ਹੈ। ਇਸ ਕਾਰਨ ਉਸਦਾ ਨਾਮ ਦਿੱਲੀ ਸੂਚੀ ਵਿੱਚ ਸ਼ਾਮਲ ਹੈ। ਸੂਚੀ ਵਿੱਚ ਅਮੀਰ ਵਿਅਕਤੀਆਂ ਦੀ ਸਭ ਤੋਂ ਵੱਧ ਸੰਖਿਆ ਵਾਲੇ ਸ਼ਹਿਰਾਂ ਦੀ ਵੀ ਪਛਾਣ ਕੀਤੀ ਗਈ ਹੈ ਅਤੇ ਲੁਧਿਆਣਾ ਸੱਤ ਐਂਟਰੀਆਂ ਦੇ ਨਾਲ ਦੇਸ਼ ਵਿੱਚ 16ਵੇਂ ਸਥਾਨ 'ਤੇ ਹੈ। ਮੁੰਬਈ 283 ਅਮੀਰਾਂ ਦੀ ਸੂਚੀ ਦੇ ਨਾਲ ਸਿਖਰ 'ਤੇ ਹੈ, ਇਸਦੇ ਬਾਅਦ ਦਿੱਲੀ ਦਾ ਸਥਾਨ ਆਉਂਦਾ ਹੈ ਜਿਹੜਾ 185 ਅਮੀਰਾਂ ਦੇ ਨਾਲ ਦੇਸ਼ ਦਾ ਦੂਜਾ ਸਭ ਤੋਂ ਅਮੀਰ ਸ਼ਹਿਰਾਂ ਹੈ।