34 ਸਾਲ ਬਾਲੀਵੁੱਡ ’ਚ ਪੂਰੇ ਕੀਤੇ ਸਲਮਾਨ ਖ਼ਾਨ ਨੇ,‘ਕਿਸੀ ਕਾ ਭਾਈ, ਕਿਸੀ ਕੀ ਜਾਨ’ ਹੋਏਗੀ ਅਗਲੀ ਫ਼ਿਲਮ

 34 ਸਾਲ ਬਾਲੀਵੁੱਡ ’ਚ ਪੂਰੇ ਕੀਤੇ ਸਲਮਾਨ ਖ਼ਾਨ ਨੇ,‘ਕਿਸੀ ਕਾ ਭਾਈ, ਕਿਸੀ ਕੀ ਜਾਨ’ ਹੋਏਗੀ ਅਗਲੀ ਫ਼ਿਲਮ

 ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਨੂੰ ਫ਼ਿਲਮ ਇੰਡਸਟਰੀ ਦਾ ਸੁਲਤਾਨ ਕਿਹਾ ਜਾਂਦਾ ਹੈ। ਸਲਮਾਨ ਖ਼ਾਨ ਨੂੰ ਪਹਿਲੀ ਵਾਰ ਦਰਸ਼ਕਾਂ ਨੇ 26 ਅਗਸਤ 1988 ਨੂੰ ‘ਬੀਵੀ ਹੋ ਤੋ ਐਸੀ’ ਨਾਲ ਸਕ੍ਰੀਨਜ਼ ’ਤੇ ਦੇਖਿਆ ਸੀ। ਇਸ ਫ਼ਿਲਮ ’ਚ ਸਲਮਾਨ ਖ਼ਾਨ ਦਾ ਕਿਰਦਾਰ ਕਾਫੀ ਛੋਟਾ ਸੀ। ਉਨ੍ਹਾਂ ਨੇ ਇਕ ਸਾਲ ਬਾਅਦ 1989 ’ਚ ਫ਼ਿਲਮ ‘ਮੈਨੇ ਪਿਆਰ ਕੀਆ’ ਨਾਲ ਬਤੌਰ ਹੀਰੋ ਡੈਬਿਊ ਕੀਤਾ ਸੀ। ਅਜਿਹੇ ’ਚ ਹੁਣ 34 ਸਾਲਾਂ ਬਾਅਦ ਸਲਮਾਨ ਖ਼ਾਨ ਬਾਲੀਵੁੱਡ ਇੰਡਸਟਰੀ ਦੇ ਟਾਪ ਸੁਪਰਸਟਾਰਸ ’ਚੋਂ ਇਕ ਹੈ। ਇੰਨੇ ਸਾਲਾਂ ਦੇ ਆਪਣੇ ਸਫਰ ਦੌਰਾਨ ਉਨ੍ਹਾਂ ਨੇ ਭਾਰਤੀ ਸਿਨੇਮਾ ਨੂੰ ਕਈ ਜ਼ੋਰਦਾਰ ਹਿੱਟਸ ਤੇ ਮੋਸਟ ਆਈਕਾਨਿਕ ਬਲਾਕਬਸਟਰਸ ਦਿੱਤੀਆਂ ਹਨ।
ਇਸ ਖ਼ਾਸ ਮੌਕੇ ਨੂੰ ਸਲਮਾਨ ਦੇ ਪ੍ਰਸ਼ੰਸਕਾਂ ਨੇ #34YearsOfSalmanKhanEra ਟਰੈਂਡ ਨਾਲ ਸੈਲੀਬ੍ਰੇਟ ਕੀਤਾ ਹੈ। ਸੁਪਰਸਟਾਰ ਨੇ ਆਪਣੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਜ਼ ’ਤੇ ਇਕ ਖ਼ਾਸ ਪੋਸਟ ਸਾਂਝੀ ਕੀਤੀ। ਸਲਮਾਨ ਨੇ ਪਿਆਰ ਤੇ ਸਮਰਥਨ ਲਈ ਸਾਰੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ। ਇਸ ਤੋਂ ਬਾਅਦ ਅਗਲੀ ਫ਼ਿਲਮ ਦੇ ਨਾਂ ਦਾ ਐਲਾਨ ਕੀਤਾ। ਸਲਮਾਨ ਖ਼ਾਨ ਨੇ ਵੀਡੀਓ ਪੋਸਟ ਕਰਦਿਆਂ ਲਿਖਿਆ, ‘‘34 ਸਾਲ ਪਹਿਲਾਂ ਹੁਣ ਸੀ ਤੇ 34 ਸਾਲ ਬਾਅਦ ਵੀ ਹੁਣ ਹੈ। ਮੇਰੀ ਜ਼ਿੰਦਗੀ ਦਾ ਸਫਰ ਅਣਜਾਣ ਜਗ੍ਹਾ ਤੋਂ ਸ਼ੁਰੂ ਹੋਇਆ ਤੇ ਹੁਣ ਜਾ ਕੇ 2 ਸ਼ਬਦਾਂ ਦਾ ਬਣ ਗਿਆ, ਅੱਜ ਤੇ ਇਥੇ। ਮੇਰੇ ਨਾਲ ਰਹਿਣ ਲਈ ਧੰਨਵਾਦ, ਜੋ ਹੁਣ ਸੀ ਤੇ ਹੁਣ ਮੇਰੇ ਨਾਲ ਰਹਿਣ ਲਈ ਧੰਨਵਾਦ। ਮੈਂ ਸੱਚ ’ਚ ਇਸ ਦੀ ਤਾਰੀਫ ਕਰਦਾ ਹਾਂ। ਸਲਮਾਨ ਖ਼ਾਨ।’’ ਸਲਮਾਨ ਨੇ ਆਪਣੇ ਅਨੋਖੇ ਅੰਦਾਜ਼ ’ਚ ਵੀਡੀਓ ਦੇ ਅਖੀਰ ’ਚ ਫ਼ਿਲਮ ਦੇ ਟਾਈਟਲ ਦਾ ਖ਼ੁਲਾਸਾ ਕਰਦਿਆਂ ਕਿਹਾ, ‘‘ਕਿਸੇ ਕਾ ਭਾਈ, ਕਿਸੀ ਕੀ ਜਾਨ।’’ ਵੀਡੀਓ ’ਚ ਸਲਮਾਨ ਖ਼ਾਨ ਦਾ ਲੁੱਕ ਵੀ ਜ਼ਬਰਦਸਤ ਹੈ। ਸਲਮਾਨ ਲੰਮੇ ਵਾਲਾਂ ਨਾਲ ਨਜ਼ਰ ਆ ਰਹੇ ਹਨ। ਉਹ ਆਪਣੇ ਨਵੇਂ ਸ਼ੋਲਡਰ ਕੱਟ ਲੰਮੇ ਵਾਲਾਂ ਨੂੰ ਫਲਾਂਟ ਕਰ ਰਹੇ ਹਨ। ਉਨ੍ਹਾਂ ਨੇ ਐਨਕਾਂ ਲਗਾਈਆਂ ਹਨ ਤੇ ਉਨ੍ਹਾਂ ਦਾ ਸਵੈਗ ਦੇਖਣ ਲਾਇਕ ਹੈ।