ਕਰਨਾਟਕ ਦੀ ਸਿਨੀ ਸ਼ੈਟੀ ਬਣੀ ਮਿਸ ਇੰਡੀਆ 2022, 31 ਸੁੰਦਰੀਆਂ ਨੂੰ ਪਛਾੜ ਕੇ ਕੀਤੀ ਹਾਸਿਲ ਟਰਾਫੀ।

ਕਰਨਾਟਕ ਦੀ ਸਿਨੀ ਸ਼ੈਟੀ ਬਣੀ ਮਿਸ ਇੰਡੀਆ 2022, 31 ਸੁੰਦਰੀਆਂ ਨੂੰ ਪਛਾੜ  ਕੇ ਕੀਤੀ ਹਾਸਿਲ ਟਰਾਫੀ।


ਭਾਰਤ ਨੂੰ ਆਪਣੀ ਫੈਮਿਨਾ ਮਿਸ ਇੰਡੀਆ 2022 ਮਿਲੀ ਹੈ। ਕਰਨਾਟਕ ਦੀ  ਸਿਨੀ ਸ਼ੈੱਟੀ ਨੇ ਇਹ ਖਿਤਾਬ ਜਿੱਤਿਆ ਹੈ। ਸਿਨੀ ਦੀ ਉਮਰ 21 ਸਾਲ ਹੈ ਅਤੇ ਉਹ ਕਰਨਾਟਕ ਦੀ ਰਹਿਣ ਵਾਲੀ  ਹੈ।ਉਨ੍ਹਾਂ ਦਾ ਜਨਮ ਮੁੰਬਈ ਵਿਚ  ਹੋਇਆ ਸੀ।ਮਿਸ ਇੰਡੀਆ 2022 ਦਾ ਗ੍ਰੈਂਡ ਫਿਨਾਲੇ ਪਿਛਲੇ ਦਿਨ ਯਾਨੀ 03 ਜੁਲਾਈ ਨੂੰ ਮੁੰਬਈ ਦੇ ਜੀਓ ਕਨਵੈਨਸ਼ਨ ਸੈਂਟਰ ਵਿੱਚ ਹੋਇਆ। ਇੱਥੇ ਸਿਨੀ ਸ਼ੈਟੀ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਰਾਜਸਥਾਨ ਦੀ ਰੁਬਲ ਸ਼ੇਖਾਵਤ ਦੂਜੇ ਸਥਾਨ 'ਤੇ ਰਹੀ।ਸ਼ਿਨਾਤਾ ਚੌਹਾਨ ਸੈਕਿੰਡ ਰਨਰ ਅੱਪ ਰਹੀ ਅਤੇ ਤੀਜਾ ਸਥਾਨ ਹਾਸਲ ਕੀਤਾ।
ਮਿਸ ਇੰਡੀਆ 2021 ਦੀ ਜੇਤੂ ਰਹੀ ਮਨਸਾ ਨੇ ਸਿਨੀ ਸ਼ੈੱਟੀ ਦੇ ਸਿਰ ਦਾ ਤਾਜ ਸਜਾਇਆ। ਮਿਸ ਇੰਡੀਆ 2022 ਵਿੱਚ ਸ਼ਿਨੀ ਤੋਂ ਇਲਾਵਾ 5 ਹੋਰ ਔਰਤਾਂ ਰੁਬਲ ਸ਼ੇਖਾਵਤ, ਸ਼ਿਨਾਤਾ ਚੌਹਾਨ, ਪ੍ਰਗਿਆ ਅਯਾਗਰੀ ਅਤੇ ਗਾਰਗੀ ਨੰਦੀ ਸਨ। ਸ਼ਨੀ ਨੂੰ ਜੇਤੂ ਚੁਣੇ ਜਾਣ 'ਤੇ ਉਸ ਦੇ ਚਿਹਰੇ 'ਤੇ ਖੁਸ਼ੀ ਸਾਫ ਦਿਖਾਈ ਦੇ ਰਹੀ ਸੀ। ਬਾਕੀ 4 ਮੁਕਾਬਲੇਬਾਜ਼ਾਂ ਨੇ ਵੀ ਉਸ ਨੂੰ ਜਿੱਤ ਲਈ ਵਧਾਈ ਦਿੱਤੀ। ਸਿਨੀ ਨੂੰ ਡਾਂਸ ਕਰਨਾ ਵੀ ਪਸੰਦ ਹੈ। ਉਸਨੇ 4 ਸਾਲ ਦੀ ਉਮਰ ਵਿੱਚ ਡਾਂਸ ਕਰਨਾ ਸ਼ੁਰੂ ਕਰ ਦਿੱਤਾ ਸੀ। ਸਿਨੀ ਨੇ 14 ਸਾਲ ਦੀ ਉਮਰ ਵਿੱਚ ਅਰੰਗਤਰਾਮ ਅਤੇ ਭਰਤਨਾਟਿਅਮ ਨੂੰ ਪੂਰਾ ਕੀਤਾ।  ਉਹ ਵਰਤਮਾਨ ਵਿੱਚ ਚਾਰਟਰਡ ਵਿੱਤੀ ਵਿਸ਼ਲੇਸ਼ਕ ਦਾ ਪੇਸ਼ੇਵਰ ਕੋਰਸ ਕਰ ਰਹੀ ਹੈ। ਨੇਹਾ ਧੂਪੀਆ ਨੂੰ ਵੀ ਸਮਾਗਮ ਵਿੱਚ ਸਨਮਾਨਿਤ ਕੀਤਾ ਗਿਆ ਕਿਉਂਕਿ ਅਭਿਨੇਤਰੀ ਨੇ ਇਸ ਸਾਲ ਮਿਸ ਇੰਡੀਆ ਦਾ ਤਾਜ ਜਿੱਤਣ ਦੇ 20 ਸਾਲ ਪੂਰੇ ਕੀਤੇ ਹਨ।