ਮੂਸੇਵਾਲਾ ਨੂੰ ਮਾਰਨ ਪਿੱਛੋਂ ਸ਼ਰੇਆਮ ਹਥਿਆਰ ਹੱਥਾਂ ਵਿਚ ਫੜੀ ਕਾਰ ਵਿਚ ਮਸਤੀ ਕਰਦੇ ਦੀ ਵੀਡੀਓ ਵਾਇਰਲ।

ਮੂਸੇਵਾਲਾ ਨੂੰ ਮਾਰਨ ਪਿੱਛੋਂ ਸ਼ਰੇਆਮ ਹਥਿਆਰ ਹੱਥਾਂ ਵਿਚ ਫੜੀ ਕਾਰ ਵਿਚ ਮਸਤੀ ਕਰਦੇ ਦੀ ਵੀਡੀਓ ਵਾਇਰਲ।


ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਜਿਨ੍ਹਾਂ ਮੁਲਜ਼ਮਾਂ ਨੂੰ ਪੰਜ ਸੂਬਿਆਂ ਦੀ ਪੁਲਿਸ ਲੱਭ ਰਹੀ ਸੀ, ਉਨ੍ਹਾਂ ਦੀ ਹੁਣ ਇਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿਚ ਦਿੱਸ ਰਿਹਾ ਹੈ ਕਿ ਮੁਲਜ਼ਮਾਂ ਦੇ ਹੱਥਾਂ ਵਿਚ ਕਈ-ਕਈ ਪਿਸਟਲ ਹਨ ਤੇ ਉਹ ਗੱਡੀ ਵਿਚ ਗਾਣੇ ਲਾ ਕੇ ਝੂਮ ਰਹੇ ਹਨ ਅਤੇ  ਕਾਰ ਵਿਚ ਮਸਤੀ ਕਰਦੇ ਨਜ਼ਰ ਆ ਰਹੇ ਹਨ।। ਇਸ ਕਾਰ 'ਚ ਸ਼ੂਟਰਾਂ ਦੇ ਕੋਲ ਅਤਿ-ਆਧੁਨਿਕ ਹਥਿਆਰ ਨਜ਼ਰ ਆ ਰਹੇ ਹਨ।
ਇਹ ਉਸ ਸਮੇਂ ਦੀ ਵੀਡੀਓ ਦੱਸੀ ਜਾ ਰਹੀ ਹੈ ਜਦੋਂ ਇਹ ਸ਼ੂਟਰ ਭੱਜ ਰਹੇ ਸਨ, ਦੇਖੋ ਕਿਵੇਂ ਕਾਰ 'ਚ ਗੀਤ ਵੱਜ ਰਿਹਾ ਹੈ ਅਤੇ ਸ਼ੂਟਰ ਵੱਖ-ਵੱਖ ਵਿਦੇਸ਼ੀ ਹਥਿਆਰ ਲਹਿਰਾਉਂਦੇ ਹੋਏ ਵੀਡੀਓ ਬਣਾ ਰਹੇ ਹਨ।ਇਸ ਵੀਡੀਓ ਵਿਚ  ਅੰਕਿਤ, ਪ੍ਰਿਆਵਰਤ,ਸਚਿਨ ਅਤੇ ਕਪਿਲ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗ੍ਰਿਫ਼ਤਾਰ ਕੀਤਾ ਹੈ।ਜਦਕਿ ਵੀਡੀਓ 'ਚ ਨਜ਼ਰ ਆ ਰਿਹਾ ਦੀਪਕ ਹਲੇ ਵੀ ਫਰਾਰ ਹੈ।