- Updated: July 04, 2022 05:48 PM
ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ 5 ਨਵੇਂ ਮੰਤਰੀਆਂ ਨੇ ਸਹੁੰ ਚੁੱਕੀ ਹੈ। ਇਨ੍ਹਾਂ ਵਿੱਚ ਅਮਨ ਅਰੋੜਾ, ਅਨਮੋਲ ਗਗਨ ਮਾਨ, ਚੇਤਨ ਸਿੰਘ ਜੌੜੇਮਾਜਰਾ, ਡਾ: ਇੰਦਰਬੀਰ ਨਿੱਝਰ ਅਤੇ ਫੌਜਾ ਸਿੰਘ ਸਰਾਂਰੀ ਸ਼ਾਮਲ ਹਨ।
ਸਭ ਤੋਂ ਪਹਿਲਾਂ ਦੂਜੀ ਵਾਰ ਵਿਧਾਇਕ ਬਣੇ ਅਮਨ ਅਰੋੜਾ ਨੇ ਮੰਤਰੀ ਵਜੋਂ ਸਹੁੰ ਚੁੱਕੀ। ਫਿਰ ਅੰਮ੍ਰਿਤਸਰ ਤੋਂ ਵਿਧਾਇਕ ਡਾ: ਇੰਦਰਬੀਰ ਨਿੱਝਰ ਨੇ ਸਹੁੰ ਚੁੱਕੀ। ਤੀਜੇ ਨੰਬਰ ’ਤੇ ਪੰਜਾਬ ਪੁਲੀਸ ਦੇ ਸਾਬਕਾ ਇੰਸਪੈਕਟਰ ਫੌਜਾ ਸਿੰਘ ਸਰਾਰੀ ਨੇ ਸਹੁੰ ਚੁੱਕੀ।ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਚੌਥੇ ਨੰਬਰ 'ਤੇ ਸਹੁੰ ਚੁੱਕੀ। ਮਾਰਚ ਵਿੱਚ ਸਰਕਾਰ ਬਣਨ ਦੇ 3 ਮਹੀਨਿਆਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਹ ਪਹਿਲਾ ਮੰਤਰੀ ਮੰਡਲ ਵਿਸਥਾਰ ਹੈ।ਮੰਤਰੀ ਮੰਡਲ ਦੇ ਵਿਸਥਾਰ ਵਿੱਚ ਦੂਜੀ ਵਾਰ ਵਿਧਾਇਕ ਬਣੇ ਪ੍ਰੋ. ਬਲਜਿੰਦਰ ਕੌਰ, ਸਰਵਜੀਤ ਮਾਣੂੰਕੇ ਅਤੇ ਪ੍ਰਿੰਸੀਪਲ ਬੁੱਧਰਾਮ ਨੂੰ ਝਟਕਾ ਲੱਗਾ ਹੈ। ਉਨ੍ਹਾਂ ਨੂੰ ਮੰਤਰੀ ਨਹੀਂ ਬਣਾਇਆ ਗਿਆ। ਇਸ ਤੋਂ ਇਲਾਵਾ ਰਾਜਪੁਰਾ ਤੋਂ ਵਿਧਾਇਕ ਨੀਨਾ ਮਿੱਤਲ ਵੀ ਮੰਤਰੀ ਦੇ ਅਹੁਦੇ ਲਈ ਜ਼ੋਰ ਲਾ ਰਹੇ ਸਨ ਪਰ ਗੱਲ ਸਿਰੇ ਨਹੀਂ ਚੜ੍ਹੀ।ਸੰਵਿਧਾਨ ਦੇ ਮੁਤਾਬਿਕ ਪੰਜਾਬ ਦੀ ਕੈਬਿਨੇਟ ਵਿਚ ਕੁਲ 17 ਮੰਤਰੀ ਸ਼ਾਮਲ ਹੋ ਸਕਦੇ ਹਨ। ਅੱਜ ਦਾ ਕੈਬਿਨੇਟ ਵਿਸਥਾਰ ਮਿਲਾ ਕੇ ਮੰਤਰੀਆਂ ਦੀ ਗਿਣਤੀ 14 ਹੋ ਏ ਗਯੀ ਹੈ ਅਤੇ ਕੈਬਿਨੇਟ ਵਿਚ ਅਜੇ ਵੀ 3 ਮੰਤਰੀ ਹੋਰ ਸ਼ਾਮਲ ਕਰਨ ਦੀ ਗੁੰਜ਼ਾਇਸ਼ ਹੈ.