ਗੌਰਵ ਯਾਦਵ ਬਣੇ ਕਾਰਜਕਾਰੀ ਡੀਜੀਪੀ: ਪੰਜਾਬ ਦੇ ਡੀਜੀਪੀ ਭਾਵਰਾ ਦੇ ਛੁੱਟੀ ''ਤੇ ਜਾਣ ਤੋਂ ਬਾਅਦ ਦਿੱਤਾ ਗਿਆ ਚਾਰਜ; ਅੱਜ ਕੁਰਸੀ ਸੰਭਾਲਣਗੇ।

ਗੌਰਵ ਯਾਦਵ ਬਣੇ ਕਾਰਜਕਾਰੀ  ਡੀਜੀਪੀ: ਪੰਜਾਬ ਦੇ ਡੀਜੀਪੀ ਭਾਵਰਾ ਦੇ ਛੁੱਟੀ ''ਤੇ ਜਾਣ ਤੋਂ ਬਾਅਦ ਦਿੱਤਾ ਗਿਆ ਚਾਰਜ; ਅੱਜ ਕੁਰਸੀ ਸੰਭਾਲਣਗੇ।


ਗੌਰਵ ਯਾਦਵ ਪੰਜਾਬ ਦੇ ਨਵੇਂ ਕਾਰਜਕਾਰੀ ਡੀਜੀਪੀ ਹੋਣਗੇ। ਡੀਜੀਪੀ ਵੀਕੇ ਭਾਵਰਾ ਦੇ ਛੁੱਟੀ 'ਤੇ ਚਲੇ ਜਾਣ ਤੋਂ ਬਾਅਦ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਉਨ੍ਹਾਂ ਨੂੰ ਚਾਰਜ ਦਿੱਤਾ ਹੈ। ਉਹ ਅੱਜ ਕਾਰਜਕਾਰੀ ਡੀਜੀਪੀ ਵਜੋਂ ਅਹੁਦਾ ਸੰਭਾਲਣਗੇ।
ਡੀਜੀਪੀ ਵੀਕੇ ਭਾਵਰਾ ਅੱਜ ਤੋਂ 2 ਮਹੀਨਿਆਂ ਦੀ ਛੁੱਟੀ 'ਤੇ ਚਲੇ ਗਏ ਹਨ। ਇਸ ਤੋਂ ਇਲਾਵਾ ਕੇਂਦਰ ਵਿੱਚ ਡੈਪੂਟੇਸ਼ਨ ’ਤੇ ਜਾਣ ਲਈ ਪੱਤਰ ਵੀ ਲਿਖਿਆ ਹੈ। ਜਿਸ ਨੂੰ ਸੂਬਾ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ।ਹੁਣ ਸੂਬਾ ਸਰਕਾਰ ਸਥਾਈ ਡੀਜੀਪੀ ਲਈ ਪੈਨਲ UPSC ਨੂੰ ਭੇਜੇਗੀ। ਜਿਸ ਤੋਂ ਬਾਅਦ ਸਥਾਈ ਡੀਜੀਪੀ ਨਿਯੁਕਤ ਕੀਤਾ ਜਾਵੇਗਾ। ਹਾਲਾਂਕਿ 6 ਮਹੀਨਿਆਂ ਲਈ  ਸਰਕਾਰ ਕਾਰਜਕਾਰੀ ਡੀ.ਜੀ.ਪੀ.ਦੇ ਤੋਰ ਤੇ ਕਮ ਕਰ ਸਕਦੀ ਹੈ। 1992 ਬੈਚ ਦੇ ਆਈਪੀਐਸ ਅਧਿਕਾਰੀ ਗੌਰਵ ਯਾਦਵ ਨੂੰ ਸਰਕਾਰ ਬਣਦੇ ਹੀ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਸ਼ੇਸ਼ ਪ੍ਰਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਸੀ। ਉਦੋਂ ਤੋਂ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਯਾਦਵ ਅਗਲੇ ਕਾਰਜਕਾਰੀ ਡੀਜੀਪੀ ਹੋਣਗੇ। ਇਸ ਦੌੜ ਵਿੱਚ ਡੀਜੀਪੀ ਐਸਟੀਐਫ ਅਤੇ ਜੇਲ੍ਹ ਹਰਪ੍ਰੀਤ ਸਿੱਧੂ ਦਾ ਨਾਂ ਵੀ ਸ਼ਾਮਲ ਸੀ। ਹਾਲਾਂਕਿ ਉਸ ਨੂੰ ਇਹ ਜ਼ਿੰਮੇਵਾਰੀ ਨਹੀਂ ਮਿਲੀ।