ਸਿੱਧੂ ਮੂਸੇਵਾਲਾ ਦੇ ਪਿਤਾ ਦਾ ਖੁਲਾਸਾ: ਚੋਣਾਂ ਦੌਰਾਨ 8 ਵਾਰ ਕਤਲ ਦੀ ਕੋਸ਼ਿਸ਼; ਧਮਕੀਆਂ ਦੇ ਬਾਵਜੂਦ ''ਆਪ'' ਸਰਕਾਰ ਨੇ ਭਰੋਸੇਮੰਦ ਗੰਨਮੈਨ ਵਾਪਸ ਲੈ ਲਏ.

ਸਿੱਧੂ ਮੂਸੇਵਾਲਾ ਦੇ ਪਿਤਾ ਦਾ ਖੁਲਾਸਾ: ਚੋਣਾਂ ਦੌਰਾਨ 8 ਵਾਰ ਕਤਲ ਦੀ ਕੋਸ਼ਿਸ਼; ਧਮਕੀਆਂ ਦੇ ਬਾਵਜੂਦ ''ਆਪ'' ਸਰਕਾਰ ਨੇ ਭਰੋਸੇਮੰਦ ਗੰਨਮੈਨ ਵਾਪਸ ਲੈ ਲਏ.

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਜੀ ਨੇ ਸਿੱਧੂ ਮੂਸੇਵਾਲਾ ਦੀ ਯਾਦ ਵਿਚ ਯਾਦਗਾਰੀ ਮਾਰਗ ਦਾ ਉਦਘਾਟਨ  ਕੀਤਾ।ਉਨ੍ਹਾਂ ਮਾਨਸਾ ਵਿੱਚ ਮੂਸੇਵਾਲਾ ਦੇ ਨਾਂ ਵਾਲੀ ਸੜਕ ਦਾ ਉਦਘਾਟਨ ਕੀਤਾ। ਇਸ ਉਦਘਾਟਨ ਦੌਰਾਨ ਊਨਾ ਨੇ ਸਿੱਧੂ ਮੂਸੇਵਾਲੇ ਨੂੰ ਯਾਦ ਕਰਦੇ ਹੋਏ ਆਪਣੇ ਦੁੱਖ ਨੂੰ ਪ੍ਰਗਟ ਕਰਦੇ ਹੋਏ ਕਿਹਾ ਕਿ ਮੂਸੇਵਾਲਾ ਦੇ ਕਤਲ ਦੀ ਯੋਜਨਾ ਬਣਾਉਣ ਵਿੱਚ 50-60 ਲੋਕ ਸ਼ਾਮਲ ਸਨ। ਮੂਸੇਵਾਲਾ ਨੂੰ ਚੋਣਾਂ ਦੌਰਾਨ 8 ਵਾਰ ਕਤਲ ਦੀ ਕੋਸ਼ਿਸ ਕੀਤੀ  ਗਈ  ਸੀ। ਹੱਥ ਮਿਲਾਣ ਦੇ  ਬਹਾਨੇ ਨਾਲ  ਕਤਲ ਕਰਨ ਦੀ ਸਾਜ਼ਿਸ਼ ਰਚੀ ਗਈ ਸੀ। ਹਾਲਾਂਕਿ ਸੁਰੱਖਿਆ ਨੂੰ ਦੇਖਦੇ ਹੋਏ ਉਸ ਨੇ ਗੋਲੀ ਚਲਾਉਣ ਦੀ ਹਿੰਮਤ ਨਹੀਂ ਕੀਤੀ।ਬਾਕੀ ਕਸਰ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ  ਮੂਸੇਵਾਲਾ ਦੀ ਸੁਰੱਖਿਆ ਘਟਾ ਕੇ ਕਰ ਦਿਤੀ।  ਜਿਨ੍ਹਾਂ 'ਤੇ ਮੂਸੇਵਾਲਾ ਨੇ ਭਰੋਸਾ ਕੀਤਾ, ਉਨ੍ਹਾਂ ਹੀ ਗੰਨਮੈਨਾਂ ਨੂੰ ਵਾਪਸ ਬੁਲਾ ਲਿਆ ਗਿਆ। ਮੂਸੇਵਾਲਾ ਨੇ ਮਾਨਸਾ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜੀ ਸੀ।
ਬਲਕੌਰ ਸਿੰਘ ਨੇ ਕਿਹਾ ਕਿ ਜੇਕਰ ਕੋਈ ਗਲਤੀ ਹੋਈ ਹੈ ਤਾਂ ਸ਼ਿਕਾਇਤ ਮਿਲਣ 'ਤੇ ਅਸੀਂ ਪੁਲਸ ਅਤੇ ਪ੍ਰਸ਼ਾਸਨ ਨੂੰ ਜਵਾਬ ਦੇ ਸਕਦੇ ਹਾਂ। ਪਰ ਗੈਂਗਸਟਰ ਜੋ ਸਮਾਨਾਂਤਰ ਸਰਕਾਰਾਂ  ਚਲਾ ਰਹੇ ਹਨ ਉਸ  ਬਾਰੇ ਤੁਸੀਂ ਕਿਸ ਕੋਲ ਜਾ ਕੇ ਆਪਣਾ ਪੱਖ ਪੇਸ਼ ਕਰੋਗੇ? ਕੀ ਤੁਸੀਂ ਜਾਣਦੇ ਹੋ ਕਿ ਕੌਣ ਮਜ਼ਾਕ ਬਣਾ ਰਿਹਾ ਹੈ? ਜੇ ਤੁਸੀਂ ਇੱਕ ਦੇ ਸਾਮਣੇ ਗੋਡੇ ਟੇਕੋਗੇ, ਤਾਂ ਦੂਜਾ ਬੰਦੂਕ ਲੈ ਕੇ ਆਵੇਗਾ। ਜੇ ਤੁਸੀਂ ਉਸ ਅੱਗੇ ਝੁਕਦੇ ਹੋ, ਤਾਂ ਤੀਜਾ ਆਵੇਗਾ। ਇਹ ਭਰਾਵਾਂ ਨੂੰ ਮਾਰਨ ਦੀ ਜੰਗ ਹੈ।
ਬਲਕੌਰ ਸਿੰਘ ਨੇ ਕਿਹਾ ਕਿ ਇਸ ਜੰਗ ਵਿੱਚ ਨਾ ਤਾਂ ਕੋਈ ਆਗੂ ਮਰਿਆ ਤੇ ਨਾ ਹੀ ਕੋਈ ਗੈਂਗਸਟਰ, ਮਰਿਆ ਤਾਂ ਆਮ ਘਰ ਦੇ ਨੌਜਵਾਨ ਹਨ। ਕਿਸੇ ਨੂੰ ਮਾਰ ਕੇ ਕਹਾਂਗੇ ਕਿ ਅਸੀਂ ਸਿੱਧੂ ਦਾ ਬਦਲਾ ਲਿਆ ਹੈ। ਉਹ ਕਹਿ ਰਿਹਾ ਹੈ ਕਿ ਉਸ ਨੇ ਮਿੱਡੂਖੇੜਾ ਦੇ ਕਤਲ ਦਾ ਬਦਲਾ ਲਿਆ ਹੈ। ਉਹ ਇੱਕ ਦੂਜੇ ਤੋਂ ਬਦਲਾ ਕਿਉਂ ਨਹੀਂ ਲੈਂਦੇ?, ਆਮ ਘਰਾਂ ਨੂੰ ਕਿਉਂ ਨਿਸ਼ਾਨਾ ਬਣਾ ਰਹੇ ਹਨ?
ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਉਹ ਹਾਰ ਤੋਂ ਬਾਅਦ ਨਿਰਾਸ਼ ਸਨ । ਇਸ ਤੋਂ ਬਾਅਦ ਉਹ ਦੁਬਈ 'ਚ ਸ਼ੋਅ ਕਰਨ ਗਏ । ਜਦੋਂ ਮੈਂ ਉਥੋਂ ਵਾਪਸ ਆਇਆ ਤਾਂ ਮੈਨੂੰ ਕਿਹਾ ਗਿਆ ਕਿ ਅਸੀਂ ਅੱਗੇ ਤੋਂ  ਕੋਈ ਚੋਣ ਨਹੀਂ ਲੜਾਂਗੇ। ਹਾਂ, ਅਸੀਂ ਯਕੀਨੀ ਤੌਰ 'ਤੇ ਮੁਕਾਬਲੇਬਾਜ਼ਾਂ ਦੇ ਬਰਾਬਰ ਖੜ੍ਹੇ ਹੋਵਾਂਗੇ। ਉਹ ਸਮਾਜ ਸੇਵਾ ਰਾਹੀਂ ਲੋਕਾਂ ਵਿੱਚ ਸ਼ਾਮਲ ਹੋਣਾ ਚਾਹੁੰਦਾ ਸੀ। ਮੂਸੇਵਾਲਾ ਦੁਖੀ ਸੀ ਕਿ ਲੋਕ ਅਜੇ ਵੀ ਗਲੀ ਮੋਹਲੈ  ਦੀ ਗੱਲ ਕਰ ਰਹੇ ਹਨ। ਜਦ  ਕਿ ਉਨ੍ਹਾਂ ਨੂੰ ਕੈਂਸਰ ਹਸਪਤਾਲ ਵਰਗੀਆਂ ਚੀਜ਼ਾਂ ਦੀ ਮੰਗ ਕਰਨੀ ਚਾਹੀਦੀ ਹੈ।