ਕੈਨੇਡਾ ਵਿਚ ਸੜਕ ਹਾਦਸੇ ਦਾ ਸ਼ਿਕਾਰ ਹੋਏ ਅਜਨਾਲਾ ਦੇ ਨੌਜਵਾਨ ਦੀ ਮੌਤ

ਕੈਨੇਡਾ ਵਿਚ ਸੜਕ ਹਾਦਸੇ ਦਾ ਸ਼ਿਕਾਰ  ਹੋਏ  ਅਜਨਾਲਾ ਦੇ ਨੌਜਵਾਨ ਦੀ ਮੌਤ


ਆਪਣਾ ਅਤੇ ਆਪਣੇ ਪਰਿਵਾਰ ਦਾ ਸੁਨਹਿਰਾ ਭਵਿੱਖ ਬਨਾਂਉਣ ਲਈ ਕੈਨੇਡਾ ਗਏ ਅਜਨਾਲਾ ਦੇ ਨੇੜੇ ਲੱਗਦੇ ਪਿੰਡ ਆਲੀਵਾਲ ਕੋਟਲੀ ਦੇ ਰਹਿਣ ਵਾਲੇ ਖੁਸ਼ਬੀਰ ਸਿੰਘ ਦੀ ਬਰੈਂਪਟਨ ਸ਼ਹਿਰ ਵਿਚ ਹੋਏ ਭਿਆਨਕ ਸੜਕ ਹਾਦਸੇ ਦੌਰਾਨ ਮੌਤ  ਹੋ ਗਈ ਨਾਲ ਹੀ ਉਸਦਾ ਨਜਦੀਕੀ ਰਿਸ਼ਤੇਦਾਰ ਗੰਭੀਰ ਰੂਪ ਵਿਚ ਜਖਮੀ ਹੋ ਗਏ ਹਨ।  ਖੁਸ਼ਬੀਰ ਸਿੰਘ ਦੀ ਮੋਤ ਦੀ ਖ਼ਬਰ ਮਿਲਦੀਆਂ ਹੀ ਪਰਿਵਾਰ ਵਿਚ ਦੁੱਖ ਦੀ ਘੜੀ ਆ ਗਯੀ ਹੈ ਤੇ ਸਾਰੀਆਂ ਦਾ ਰੋ -ਰੋ ਕੇ ਬੁਰਾ ਹਾਲ ਹੈ। 
      ਹਾਦਸੇ ਤੋਂ ਪਹਿਲਾ ਖੁਸ਼ਬੀਰ ਸਿੰਘ ਆਪਣੇ ਸਾਲੇ (ਸਪਿੰਦਰ ਸਿੰਘ )ਨਾਲ ਬਾਜ਼ਾਰ ਤੋਂ ਆਪਣੇ ਘਰ ਵੱਲ ਆ ਰਿਹੇ ਸਨ ਕਿ ਅਚਾਨਕ ਊਨਾ ਦੀ ਕਾਰ ਦੀ ਕਿਸੇ ਹੋਰ ਕਾਰ ਨਾਲ ਟੱਕਰ ਹੋ ਗਈ ਜਿਸ  ਵਿਚ ਖੁਸ਼ਬੀਰ ਸਿੰਘ  ਦੀ ਮੌਤ ਤੇ ਸਪਿੰਦਰ ਸਿੰਘ ਜਖਮੀ ਹੋ ਗਏ। ਖੁਹਸ਼ਬੀਰ ਦੇ ਘਰ ਊਨਾ ਦੀ ਪਤਨੀ ਅਤੇ ਢਾਈ ਸਾਲ ਦਾ  ਪੁੱਤਰ ਨਾਲੇ ਉਹਨਾਂ ਦੇ ਮਾਤਾ ਪਿਤਾ ਹਨ ਜਿਨ੍ਹਾਂ ਉਤੇ ਦੁਖਾਂ ਦਾ ਪਹਾੜ ਟੁੱਟ ਪਿਆ ਹੈ.