ਐਲਨ ਮਸਕ ਦੇ 44 ਬਿਲੀਅਨ ਡਾਲਰ ਦੇ ਸੌਦੇ ਨੂੰ ਟਵਿੱਟਰ ਸ਼ੇਅਰਧਾਰਕਾਂ ਨੇ ਦਿੱਤੀ ਮਨਜ਼ੂਰੀ। 

 ਐਲਨ ਮਸਕ ਦੇ 44 ਬਿਲੀਅਨ ਡਾਲਰ ਦੇ ਸੌਦੇ ਨੂੰ ਟਵਿੱਟਰ ਸ਼ੇਅਰਧਾਰਕਾਂ ਨੇ ਦਿੱਤੀ ਮਨਜ਼ੂਰੀ। 

ਟਵਿੱਟਰ ਸ਼ੇਅਰਧਾਰਕਾਂ ਨੇ ਟੈਸਲਾ ਦੇ ਸਹਿ-ਸੰਸਥਾਪਕ ਐਲਨ ਮਸਕ ਦੁਆਰਾ 44 ਬਿਲੀਅਨ ਡਾਲਰ ਦੇ 'Buyout' (ਖਰੀਦਣ) ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਕ ਏਜੰਸੀ ਨੇ ਇਹ ਜਾਣਕਾਰੀ ਦਿੱਤੀ। ਟਵਿੱਟਰ ਦੇ ਸ਼ੇਅਰਧਾਰਕਾਂ ਨੇ ਦੱਖਣੀ ਅਫ਼ਰੀਕੀ-ਕੈਨੇਡੀਅਨ-ਅਮਰੀਕੀ ਅਨੁਭਵੀ ਕਾਰੋਬਾਰੀ, ਨਿਵੇਸ਼ਕ ਅਤੇ ਇੰਜੀਨੀਅਰ ਐਲਨ ਮਸਕ ਦੁਆਰਾ $44 ਬਿਲੀਅਨ 'ਖਰੀਦਣ' ਸੌਦੇ ਨੂੰ ਮਨਜ਼ੂਰੀ ਦਿੱਤੀ ਹੈ। ਧਿਆਨ ਯੋਗ ਹੈ ਕਿ ਇਸ ਤੋਂ ਪਹਿਲਾਂ ਟੈਸਲਾ ਦੇ ਸੀ.ਈ.ਓ. ਐਲਨ ਮਸਕ ਨੇ ਟਵਿਟਰ 'ਤੇ ਧੋਖਾਧੜੀ ਦਾ ਦੋਸ਼ ਲਗਾਇਆ ਸੀ।

ਡੀਲ ਨੂੰ ਲੈ ਕੇ ਮਾਈਕ੍ਰੋ-ਬਲਾਗਿੰਗ ਦਿੱਗਜ ਟਵਿੱਟਰ ਅਤੇ ਮਸਕ ਵਿਚਕਾਰ ਕਾਨੂੰਨੀ ਵਿਵਾਦ ਦੇ ਵਿਚਾਲੇ ਟੈਸਲਾ ਦੇ ਸੀ.ਈ.ਓ. ਨੇ ਦੋਸ਼ ਲਾਇਆ ਸੀ ਕਿ ਟਵਿੱਟਰ ਨੇ ਉਸ ਨੂੰ ਆਪਣੇ ਕਾਰੋਬਾਰ ਬਾਰੇ ਗੁੰਮਰਾਹਕੁੰਨ ਜਾਣਕਾਰੀ ਦਿੱਤੀ, ਜਦੋਂ ਉਸ ਨੇ $44 ਬਿਲੀਅਨ ਸੌਦੇ 'ਤੇ ਦਸਤਖਤ ਕੀਤੇ। ਇਹ ਦਾਅਵਾ ਬੀਤੀ ਰਾਤ ਟੈਸਲਾ ਦੇ ਬੌਸ ਦੁਆਰਾ ਸੌਦੇ ਨੂੰ ਰੱਦ ਕਰਨ ਦੀ ਬਜਾਏ ਪੂਰਾ ਕਰਨ ਲਈ ਟਵਿੱਟਰ ਦੁਆਰਾ ਦਾਇਰ ਕੀਤੇ ਮੁਕੱਦਮੇ ਦੇ ਜਵਾਬ ਵਿੱਚ ਦਾਇਰ ਕੀਤਾ ਗਿਆ ਸੀ। ਟਵਿੱਟਰ ਨੇ ਮੰਗਲਵਾਰ ਨੂੰ ਕਿਹਾ ਕਿ ਸ਼ੁਰੂਆਤੀ ਕਾਊਂਟਿੰਗ ਤੋਂ ਪਤਾ ਲੱਗਾ ਹੈ ਕਿ ਸ਼ੇਅਰਧਾਰਕਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ $44 ਬਿਲੀਅਨ ਵਿੱਚ ਖਰੀਦਣ ਲਈ ਐਲਨ ਮਸਕ ਦੀ ਬੋਲੀ ਦਾ ਸਮਰਥਨ ਕੀਤਾ, ਬੇਸ਼ੱਕ ਉਹ ਇਕਰਾਰਨਾਮੇ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਅੰਕੜਾ ਸ਼ੇਅਰਧਾਰਕਾਂ ਦੀ ਇਕ ਮੀਟਿੰਗ ਦੌਰਾਨ ਆਇਆ, ਜੋ ਕੁਝ ਮਿੰਟਾਂ ਤੱਕ ਚੱਲੀ, ਜਿਸ ਵਿੱਚ ਜ਼ਿਆਦਾਤਰ ਵੋਟਾਂ ਆਨਲਾਈਨ ਪਾਈਆਂ ਗਈਆਂ। ਟਵਿੱਟਰ ਨੇ ਮਸਕ 'ਤੇ ਸੌਦੇ ਨੂੰ ਬੰਦ ਕਰਨ ਲਈ ਮੁਕੱਦਮਾ ਕੀਤਾ ਹੈ ਅਤੇ ਇਸ ਦੀ ਸੁਣਵਾਈ ਅਕਤੂਬਰ 'ਚ ਕੀਤੀ ਗਈ ਹੈ।