ਜਦ ਉਡਦੇ ਜਹਾਜ਼ ਦੀ ਖਿੜਕੀ ਤੋੜਨ ਦੀ ਕੋਸ਼ਿਸ਼ ਕਰਨ ਲੱਗਾ ਪਾਕਿਸਤਾਨੀ ਨੌਜਵਾਨ। 

 ਜਦ ਉਡਦੇ ਜਹਾਜ਼ ਦੀ ਖਿੜਕੀ ਤੋੜਨ ਦੀ ਕੋਸ਼ਿਸ਼ ਕਰਨ ਲੱਗਾ ਪਾਕਿਸਤਾਨੀ ਨੌਜਵਾਨ। 

ਸੋਸ਼ਲ ਮੀਡੀਆ ਉਤੇ ਅਜਿਹੇ ਕਈ ਵੀਡੀਓਜ਼ ਵਾਇਰਲ ਹੁੰਦੇ ਰਹਿੰਦੇ ਹਨ, ਜਿਨ੍ਹਾਂ ਨੂੰ ਦੇਖ ਕੇ ਅਸੀਂ ਹੈਰਾਨ ਹੋ ਜਾਂਦੇ ਹਾਂ। ਇਸੇ ਕੜੀ 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ, ਜਿਸ 'ਚ ਇਕ ਵਿਅਕਤੀ ਅਸਮਾਨ 'ਚ ਉੱਡ ਰਹੇ ਜਹਾਜ਼ ਦੀ ਖਿੜਕੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਹਾਜ਼ 'ਚ ਸਵਾਰ ਨੌਜਵਾਨ ਦੀ ਇਸ ਹਰਕਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਦਿਮਾਗੀ ਹਾਲਤ ਬਿਲਕੁਲ ਠੀਕ ਨਹੀਂ ਹੈ। ਦਰਅਸਲ, ਪੇਸ਼ਾਵਰ ਤੋਂ ਦੁਬਈ ਜਾ ਰਹੀ ਫਲਾਈਟ 'ਚ ਪਾਕਿਸਤਾਨ ਦੇ ਇਕ ਨੌਜਵਾਨ ਨੇ ਅਜੀਬ ਹਰਕਤ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਜਹਾਜ਼ 'ਚ ਮੌਜੂਦ ਸਟਾਫ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਗੁੱਸਾ ਇੰਨਾ ਵਧ ਗਿਆ ਕਿ ਉਸ ਨੇ ਜਹਾਜ਼ 'ਚ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਨੌਜਵਾਨ ਨੇ ਜਹਾਜ਼ ਦੀ ਖਿੜਕੀ 'ਤੇ ਵੀ ਹਮਲਾ ਕਰ ਦਿੱਤਾ।

ਨੌਜਵਾਨ ਨੂੰ ਅਗਲੇ ਹੀ ਦਿਨ ਪਾਕਿਸਤਾਨ ਵਾਪਸ ਭੇਜ ਦਿੱਤਾ ਗਿਆ। ਇਸ ਦੇ ਨਾਲ ਹੀ ਉਸ ਦੀ ਹਵਾਈ ਯਾਤਰਾ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਜਦੋਂ ਫਲਾਈਟ ਦਾ ਪੂਰਾ ਅਮਲਾ ਉਸ ਤੋਂ ਪਰੇਸ਼ਾਨ ਹੋ ਗਿਆ ਤਾਂ  ਨੌਜਵਾਨ ਨੂੰ ਹੱਥਕੜੀ ਪਾ ਕੇ ਇਕ ਕੋਨੇ ਵਿਚ ਬਿਠਾ ਦਿੱਤਾ ਗਿਆ। ਫਿਰ ਜਿਵੇਂ ਹੀ ਯਾਤਰਾ ਪੂਰੀ ਹੋਈ ਅਤੇ ਉਸ ਤੋਂ ਬਾਅਦ ਫਲਾਈਟ ਦੇ ਦੁਬਈ 'ਚ ਉਤਰਦੇ ਹੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ।ਅਗਲੇ ਦਿਨ ਉਸ ਦੇ ਸਾਰੇ ਕਾਗਜ਼ਾਤ ਰੱਦ ਕਰ ਦਿੱਤੇ ਗਏ ਅਤੇ ਉਸ ਨੂੰ ਵਾਪਸ ਪਾਕਿਸਤਾਨ ਭੇਜ ਦਿੱਤਾ ਗਿਆ। ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੇ ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨੀ ਨੌਜਵਾਨ ਨੂੰ ਫਲਾਈਟ ਦੀ ਖਿੜਕੀ ਤੋੜਨ ਅਤੇ ਹੰਗਾਮਾ ਕਰਨ ਦੇ ਦੋਸ਼ ਵਿੱਚ ਦੁਬਈ ਤੋਂ ਵਾਪਸ ਭੇਜ ਦਿੱਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਉਕਤ ਨੌਜਵਾਨ ਪਿਸ਼ਾਵਰ ਤੋਂ ਦੁਬਈ ਲਈ PK-283 ਫਲਾਈਟ ਲੈ ਕੇ ਗਏ ਸਨ।