Mark Zuckerberg ਦੀ ਜਾਇਦਾਦ ਅੱਧੀ ਰਹਿ ਗਈ ,20ਵੇਂ ਸਥਾਨ ''ਤੇ ਪਹੁੰਚੇ ਅਰਬਪਤੀਆਂ ਦੀ ਸੂਚੀ ''ਚ 

Mark Zuckerberg ਦੀ ਜਾਇਦਾਦ ਅੱਧੀ ਰਹਿ ਗਈ ,20ਵੇਂ ਸਥਾਨ ''ਤੇ ਪਹੁੰਚੇ ਅਰਬਪਤੀਆਂ ਦੀ ਸੂਚੀ ''ਚ 

ਇਹ ਸਾਲ ਨਾ ਸਿਰਫ ਆਮ ਨਿਵੇਸ਼ਕਾਂ ਲਈ ਮਾੜਾ ਰਿਹਾ ਹੈ, ਸਗੋਂ ਦੁਨੀਆ ਦੇ ਅਰਬਪਤੀਆਂ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਟੈਸਲਾ ਦੇ ਏਲੋਨ ਮਸਕ ਅਤੇ ਫੇਸਬੁੱਕ ਦੇ ਮਾਰਕ ਜ਼ੁਕਰਬਰਗ... ਹਰ ਕਿਸੇ ਦੀ ਦੌਲਤ ਘਟੀ ਹੈ। ਜੇਕਰ ਟਾਪ-10 ਅਰਬਪਤੀਆਂ ਦੀ ਗੱਲ ਕਰੀਏ ਤਾਂ ਗੌਤਮ ਅਡਾਨੀ ਹੀ ਅਜਿਹੇ ਅਰਬਪਤੀ ਹਨ ਜਿਨ੍ਹਾਂ ਦੀ ਦੌਲਤ ਵਿਚ ਕਈ ਗੁਣਾ ਵਧੀ ਹੈ। 

ਬਲੂਮਬਰਗ ਬਿਲੀਨੇਅਰਸ ਇੰਡੈਕਸ ਦੁਆਰਾ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਪਹਿਲੇ ਟਾਪ 5 ਵਿੱਚ ਸ਼ਾਮਲ ਰਹੇ ਅਰਬਪਤੀ ਮਾਰਕ ਜ਼ੁਕਰਬਰਗ ਦੀ ਸੰਪਤੀ ਵਿਚ ਇਸ ਸਾਲ ਹੁਣ ਤੱਕ 70 ਬਿਲੀਅਨ ਦੀ ਗਿਰਾਵਟ ਆਈ ਹੈ।  ਇਸ ਸਮੇਂ ਉਹ ਇਸ ਸੂਚੀ ਵਿਚ 55.3 ਬਿਲੀਅਨ ਡਾਲਰ ਦੀ ਜਾਇਦਾਦ ਦੇ ਨਾਲ 20 ਵੇਂ ਸਥਾਨ 'ਤੇ ਪਹੁੰਚ ਗਏ ਹਨ। ਹਾਲਾਂਕਿ 2021 ਵਿਚ ਜੁਕਰਬਰਗ ਦੀ ਕੁੱਲ ਸੰਪਤੀ 125 ਅਰਬ ਡਾਲਰ ਤੋਂ ਜ਼ਿਆਦਾ ਸੀ। 2014 ਤੋਂ ਬਾਅਦ ਇਹ ਉਸਦਾ ਸਭ ਤੋਂ ਹੇਠਲਾ ਪੱਧਰ ਹੈ। ਉਹ ਤਿੰਨ ਵਾਲਟਨ ਭਰਾਵਾਂ ਅਤੇ ਕੋਚ ਪਰਿਵਾਰ ਦੇ ਦੋ ਮੈਂਬਰਾਂ ਦੇ ਪਿੱਛੇ ਹਨ। 

ਜ਼ੁਕਰਬਰਗ ਦੀ 71 ਬਿਲੀਅਨ ਡਾਲਰ ਦੀ ਸੰਪਤੀ ਦੀ ਗਿਰਾਵਟ ਨਾਲ ਉਹ ਦੁਨੀਆ ਦੇ ਸਭ ਤੋਂ ਅਮੀਰਾਂ ਦੀ ਸੂਚੀ ਵਿੱਚ 14 ਸਥਾਨ ਹੇਠਾਂ ਆ ਗਏ ਹਨ।ਇਹ ਦੋ ਸਾਲ ਤੋਂ ਵੀ ਘੱਟ ਸਮਾਂ ਪਹਿਲਾਂ ਦੀ ਗੱਲ ਹੈ ਜਦੋਂ ਜ਼ੁਕਰਬਰਗ 106 ਬਿਲੀਅਨ ਡਾਲਰ ਦੀ ਸੰਪਤੀ ਦੇ ਮਾਲਕ ਸਨ ਅਤੇ ਵਿਸ਼ਵ ਅਰਬਪਤੀਆਂ ਦੇ ਇੱਕ ਕੁਲੀਨ ਸਮੂਹ ਵਿੱਚ, ਸਿਰਫ ਜੈਫ ਬੇਜੋਸ ਅਤੇ ਬਿਲ ਗੇਟਸ ਦੇ ਨਾਲ ਪਹਿਲੇ ਤਿੰਨ ਅਰਬਪਤੀਆਂ ਦੀ ਸੂਚੀ ਵਿਚ ਸ਼ਾਮਲ ਸਨ। ਸਤੰਬਰ 2021 ਵਿੱਚ ਉਸਦੀ ਦੌਲਤ 142 ਬਿਲੀਅਨ ਡਾਲਰ ਦੇ ਨਾਲ ਸਿਖਰ 'ਤੇ ਪਹੁੰਚ ਗਏ ਸਨ, ਜਦੋਂ ਕੰਪਨੀ ਦੇ ਸ਼ੇਅਰ 382 ਡਾਲਰ ਤੱਕ ਪਹੁੰਚ ਗਏ। ਇਸੇ ਮਹੀਨੇ ਜ਼ੁਕਰਬਰਗ ਫੇਸਬੁੱਕ ਇੰਕ ਤੋਂ ਕੰਪਨੀ ਦਾ ਨਾਮ ਬਦਲ ਕੇ 'ਮੇਟਾ' ਨੂੰ ਪੇਸ਼ ਕੀਤਾ। ਹੁਣ ਇਹ ਤਕਨੀਕੀ ਕੰਪਨੀ ਆਪਣੀ ਪੁਰਾਣੀ ਪਛਾਣ ਲੱਭਣ ਲਈ ਸੰਘਰਸ਼ ਕਰ ਰਹੀ ਹੈ।
 

ਇਸਦੀ ਹਾਲੀਆ ਕਮਾਈ ਦੀਆਂ ਰਿਪੋਰਟਾਂ ਨਿਰਾਸ਼ਾਜਨਕ ਰਹੀਆਂ ਹਨ। ਫਰਵਰੀ ਵਿੱਚ ਸ਼ੁਰੂ ਹੋਈ ਗਿਰਾਵਟ ਜਦੋਂ ਕੰਪਨੀ ਨੇ ਮਾਸਿਕ ਫੇਸਬੁੱਕ ਉਪਭੋਗਤਾਵਾਂ ਵਿੱਚ ਕੋਈ ਵਾਧਾ ਨਹੀਂ ਕੀਤਾ, ਜਿਸ ਨਾਲ ਇਸਦੇ ਸਟਾਕ ਦੀ ਕੀਮਤ ਵਿੱਚ ਇਤਿਹਾਸਕ ਗਿਰਾਵਟ ਆਈ ਅਤੇ ਜ਼ੁਕਰਬਰਗ ਦੀ ਜਾਇਦਾਦ ਵਿੱਚ 31 ਬਿਲੀਅਨ ਡਾਲਰ ਦੀ ਕਟੌਤੀ ਕੀਤੀ ਗਈ, ਜੋ ਕਿ ਦੌਲਤ ਵਿੱਚ ਇੱਕ ਦਿਨ ਦੀ ਸਭ ਤੋਂ ਵੱਡੀ ਗਿਰਾਵਟ ਵਿੱਚੋਂ ਇੱਕ ਹੈ। ਉਦਯੋਗ ਸਮੁੱਚੇ ਤੌਰ 'ਤੇ ਘੱਟ ਮਾਰਕੀਟਿੰਗ ਦੁਆਰਾ ਪ੍ਰਭਾਵਿਤ ਹੋਇਆ ਹੈ। ਮੇਟਾਵਰਸ ਵਿੱਚ ਕੰਪਨੀ ਦੇ ਨਿਵੇਸ਼ਾਂ ਦੁਆਰਾ ਸਟਾਕ ਨੂੰ ਹੇਠਾਂ ਖਿੱਚਿਆ ਜਾ ਰਿਹਾ ਹੈ। ਇਸ ਸਾਲ ਫੇਸਬੁੱਕ ਅਤੇ ਇਸ ਦੀ ਕੰਪਨੀ ਮੇਟਾ ਦੇ ਕਈ ਆਈਟੀ ਸ਼ੇਅਰ ਭਾਰੀ ਮਾਤਰਾ 'ਚ ਡਿੱਗੇ ਹਨ, ਜਿਸ ਕਾਰਨ ਕੰਪਨੀ ਨੂੰ ਵੀ ਕਾਫੀ ਨੁਕਸਾਨ ਹੋਇਆ ਹੈ