ਬਰੈਂਪਟਨ ''ਚ ਹੋਏ ''ਖ਼ਾਲਿਸਤਾਨ ਰੈਫਰੇਡਮ'' ਨੂੰ ਲੈ ਕੇ ਭਾਜਪਾ ਬੁਲਾਰੇ  RP ਸਿੰਘ ਨੇ ਟਵੀਟ ਕੀਤਾ। 

ਬਰੈਂਪਟਨ ''ਚ ਹੋਏ ''ਖ਼ਾਲਿਸਤਾਨ ਰੈਫਰੇਡਮ'' ਨੂੰ ਲੈ ਕੇ ਭਾਜਪਾ ਬੁਲਾਰੇ  RP ਸਿੰਘ ਨੇ ਟਵੀਟ ਕੀਤਾ। 

ਕੈਨੇਡਾ ਵਿਖੇ ਸ਼ਕਤੀ ਦੇ ਇੱਕ ਬੇਮਿਸਾਲ ਪ੍ਰਦਰਸ਼ਨ ਵਿੱਚ 110,000 ਤੋਂ ਵੱਧ ਕੈਨੇਡੀਅਨ ਸਿੱਖਾਂ ਨੇ ਬਰੈਂਪਟਨ, ਓਂਟਾਰੀਓ ਵਿੱਚ ਖਾਲਿਸਤਾਨ ਦੀ ਰਾਏਸ਼ੁਮਾਰੀ ਲਈ ਵੋਟਿੰਗ ਵਿੱਚ ਹਿੱਸਾ ਲਿਆ, ਜਿਸ ਵਿੱਚ ਸ਼ਿਮਲਾ ਨੂੰ ਆਪਣੀ ਰਾਜਧਾਨੀ ਵਜੋਂ ਖਾਲਿਸਤਾਨ ਦੇ ਸੁਤੰਤਰ ਰਾਜ ਦੀ ਮੰਗ ਕੀਤੀ ਗਈ। ਜਿਸ ਨੂੰ ਲੈ ਕੇ ਭਾਜਪਾ ਬੁਲਾਰੇ ਆਰ.ਪੀ. ਸਿੰਘ ਨੇ ਤਿੱਖਾ ਟਵੀਟ ਕਰਦੇ ਹੋਏ ਇਹ ਸਵਾਲ ਚੁੱਕਿਆ ਹੈ ਕਿ ਰੈਫਰੇਡਮ ਦਾ ਪ੍ਰਸ਼ਨ ਇਹ ਹੋਣਾ ਚਾਹੀਦਾ ਹੈ ਕਿ ਪਾਕਿਸਤਾਨ ਪਾਕਿਸਤਾਨ ਦੇ ਕਬਜ਼ੇ ਵਾਲੇ (ਪੀ.ਓ.ਕੇ.) ਪੰਜਾਬ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨੂੰ ਆਜ਼ਾਦ ਸਿੱਖ ਰਾਜ ਐਲਾਨ ਕੀਤਾ ਜਾਣਾ ਚਾਹੀਦਾ ਹੈ।

                      Image                 

ਉਨ੍ਹਾਂ ਨੇ ਇਕ ਟਵੀਟ ਨੂੰ ਰਟਵੀਟ ਕਰਦੇ ਹੋਏ ਕਿਹਾ,''ਜਨਮਤ ਸੰਗ੍ਰਹਿ ਪ੍ਰਸ਼ਨ ਹੋਣਾ ਚਾਹੀਦਾ ਹੈ ਕਿ 'ਕੀ ਪੀ.ਓ.ਕੇ. ਪਾਕਿਸਤਾਨ ਦੇ ਕਬਜ਼ੇ ਵਾਲੇ ਪੰਜਾਬ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨੂੰ ਆਜ਼ਾਦ ਸਿੱਖ ਰਾਜ ਐਲਾਨ ਕੀਤਾ ਜਾਣਾ ਚਾਹੀਦਾ।'' ਦੱਸਣਯੋਗ ਹੈ ਕਿ ਇਹ ਸਵਾਲ ਬਰੈਂਪਟਨ 'ਚ ਹੋਏ 'ਖਾਲਿਸਤਾਨ ਰੈਫਰੈਂਡਮ' 'ਚ ਪੁੱਛਿਆ ਜਾ ਰਿਹਾ ਹੈ। ਜਿਸ ਨੂੰ ਆਰ.ਪੀ. ਸਿੰਘ ਵਲੋਂ ਰੀਟਵੀਟ ਕੀਤਾ ਗਿਆ ਹੈ।