ਏਮਸ ਮਾਹਿਰ ਨੇ ਦੱਸਿਆ ਕਿ ਤਿੰਨ ਹਜ਼ਾਰ ਸਾਲ ਪਹਿਲਾਂ ਕਾਸ਼ੀ ਵਿੱਚ ਹੋਈ ਸੀ ਦੁਨੀਆਂ ਦੀ ਪਹਿਲੀ ਸਰਜਰੀ। 

ਏਮਸ ਮਾਹਿਰ ਨੇ ਦੱਸਿਆ ਕਿ ਤਿੰਨ ਹਜ਼ਾਰ ਸਾਲ ਪਹਿਲਾਂ ਕਾਸ਼ੀ ਵਿੱਚ ਹੋਈ ਸੀ ਦੁਨੀਆਂ ਦੀ ਪਹਿਲੀ ਸਰਜਰੀ। 

 

ਨਵੀਂ ਦਿੱਲੀ

ਏਮਸ ਦੇ ਇੱਕ ਮਾਹਿਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਲਾਸਟਿਕ ਸਰਜਰੀ ਦੇ ਪਿਤਾਮਾ ਮਹਾਰਿਸ਼ੀ ਸੁਸ਼ਰੁਤਾ ਨੇ ਲਗਪਗ ਤਿੰਨ ਹਜ਼ਾਰ ਸਾਲ ਪਹਿਲਾਂ ਦੁਨੀਆਂ ਦੀ ਪਹਿਲੀ ਪਲਾਸਟਿਕ ਸਰਜਰੀ ਕਾਸ਼ੀ ਵਿੱਚ ਕੀਤੀ ਸੀ। ਇੱਥੇ 12ਵੇਂ ਕੌਮੀ ਪਲਾਸਟਿਕ ਸਰਜਰੀ ਦਿਵਸ ਮੌਕੇ ਸੰਬੋਧਨ ਕਰਦਿਆਂ ਏਮਸ-ਨਵੀਂ ਦਿੱਲੀ ਦੇ ਪਲਾਸਟਿਕ, ਰੀਕੰਸਟਰੱਕਸ਼ ਐਂਡ ਬਰਨਜ਼ ਸਰਜਰੀ ਵਿਭਾਗ ਦੇ ਮੁਖੀ ਮਨੀਸ਼ ਸਿੰਘਲ ਨੇ ਕਿਹਾ ਕਿ ਪਲਾਸਟਿਕ ਸਰਜਰੀ ਭਾਰਤ ਵੱਲੋਂ ਦੁਨੀਆਂ ਨੂੰ ਦਿੱਤਾ ਗਿਆ ਤੋਹਫ਼ਾ ਹੈ। ਸੁਸ਼ਰੁਤਾ ’ਤੇ ਖੋਜ ਪ੍ਰਾਜੈਕਟ ’ਤੇ ਕੰਮ ਕਰ ਰਹੇ ਸ੍ਰੀ ਸਿੰਘਲ ਨੇ ਕਿਹਾ, ‘‘ਇਹ ਇਤਿਹਾਸ ਵਿੱਚ ਦਰਜ ਹੈ ਕਿ ਦੁਨੀਆਂ ਦੀ ਪਹਿਲੀ ਪਲਾਸਟਿਕ ਸਰਜਰੀ ਲਗਪਗ ਤਿੰਨ ਹਜ਼ਾਰ ਸਾਲ ਪਹਿਲਾਂ ਕਾਸ਼ੀ ਵਿੱਚ ਕੀਤੀ ਗਈ ਸੀ, ਜਦੋਂ ਇੱਕ ਵਿਅਕਤੀ ਕੱਟਿਆ ਹੋਇਆ ਨੱਕ ਲੈ ਕੇ ਮਹਾਰਿਸ਼ੀ ਸੁਸ਼ਰੁਤਾ ਕੋਲ ਆਇਆ ਸੀ। ਸੁਸ਼ਰੁਤਾ ਨੇ ਉਸ ਨੂੰ ਦਰਦ ਨਿਵਾਰਕ ਦਵਾਈ ਦਿੱਤੀ ਸੀ। ਫਿਰ ਉਨ੍ਹਾਂ ਨੇ ਉਸ ਦੇ ਮੱਥੇ ਤੋਂ ਚਮੜੀ ਦਾ ਇੱਕ ਟੁੱਕੜਾ ਲਿਆ, ਇੱਕ ਪੱਤੇ ਨਾਲ ਉਸ ਦੇ ਨੱਕ ਦਾ ਆਕਾਰ ਮਾਪਿਆ, ਫਿਰ ਟਾਂਕੇ ਲਾ ਕੇ ਨੱਕ ਬਣਾਇਆ ਅਤੇ ਇਸ ਨੂੰ ਉਸ ਦੇ ਸਰੀਰ ਨਾਲ ਜੋੜ ਦਿੱਤਾ। ਉਨ੍ਹਾਂ ਨੇ ਸੁਸ਼ਰੁਤਾ ਸੰਹਿਤਾ ਵਿੱਚ 125 ਵੱਖ ਵੱਖ ਸਰਜੀਕਲ ਉਪਕਰਨਾਂ ਦੀ ਵਰਤੋਂ ਕੀਤੀ ਸੀ।’’