- Updated: July 18, 2024 05:41 PM
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਦੇ ਮਾਮਲੇ 'ਤੇ ਬਿਕਰਮ ਮਜੀਠੀਆ ਨੇ ਆਖਿਆ ਹੈ ਕਿ ਅਸੀਂ ਸਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਾਂ। ਹਰ ਇਕ ਸਿੱਖ ਨਿਮਾਣੇ ਸਿੱਖ ਵਜੋਂ ਗੁਰੂ ਦੇ ਚਰਨਾਂ ਵਿਚ ਢਹਿ ਢੇਰਾ ਹੁੰਦਾ ਹੈ। ਗੁਰੂ ਸਾਹਿਬ ਬਖਸ਼ਣਹਾਰ ਹਨ ਅਤੇ ਅਸੀਂ ਭੁੱਲਣਹਾਰ ਹਾਂ ਪਰ ਮੇਰੀ ਵਿਰੋਧੀਆਂ ਨੂੰ ਇਕ ਸਲਾਹ ਹੈ ਕਿ ਤੁਸੀਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਇਓ ਕਿਉਂਕਿ ਉਸ ਸਮੇਂ ਤੁਸੀਂ ਵੀ ਵਿਚ ਹੀ ਸੀ। ਹੁਣ ਭਾਵੇਂ ਤੁਸੀਂ ਵੱਖ ਹੋ ਗਏ ਹੋ ਪਰ ਵਜ਼ੀਰੀਆਂ ਤੁਸੀਂ ਵੀ ਮਾਣੀਆਂ ਹਨ। ਇਸ ਲਈ ਕਿਰਪਾ ਕਰਕੇ ਤੁਸੀਂ ਵੀ ਨਾਲ ਹੀ ਆ ਜਾਇਓ।
ਮਜੀਠੀਆ ਨੇ ਕਿਹਾ ਕਿ ਹੁਣ ਜਿਹੜੇ ਵੱਖੋ-ਵੱਖ ਸਲਾਹਾਂ ਦੇ ਰਹੇ ਹਨ, ਇਸ ਤੋਂ ਹੀ ਸਾਬਤ ਹੋ ਜਾਂਦਾ ਹੈ ਕਿ ਇਹ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਕਿੰਨਾ ਕੁ ਵਿਸ਼ਵਾਸ ਰੱਖਦੇ ਹਨ। ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਬਾਰੇ ਕੋਈ ਸਿਆਸੀ ਗੱਲ ਨਹੀਂ ਕਰਾਂਗਾ, ਮੇਰੀ ਵਿਰੋਧੀਆਂ ਵਰਗੀ ਮਾਨਸਿਕਤਾ ਨਹੀਂ ਹੈ।