16 ਲੱਖ ਠੱਗੇ ਵਰਕ ਵੀਜ਼ਾ ਲਗਵਾਉਣ ਦੇ ਨਾਂ ’ਤੇ , ਏਜੰਟ ਨੇ ਪੈਸੇ ਲੈਣ ਮਗਰੋਂ ਫੋਨ ਚੁੱਕਣਾ ਹੀ ਕਰ ''ਤਾ ਬੰਦ

16 ਲੱਖ ਠੱਗੇ ਵਰਕ ਵੀਜ਼ਾ ਲਗਵਾਉਣ ਦੇ ਨਾਂ ’ਤੇ , ਏਜੰਟ ਨੇ ਪੈਸੇ ਲੈਣ ਮਗਰੋਂ ਫੋਨ ਚੁੱਕਣਾ ਹੀ ਕਰ ''ਤਾ ਬੰਦ

ਵਰਕ ਵੀਜ਼ਾ ਲਗਵਾਉਣ ਦੇ ਨਾਂ ’ਤੇ ਸੈਕਟਰ-17 ਸਥਿਤ ਇਮੀਗ੍ਰੇਸ਼ਨ ਕੰਪਨੀ ਨੇ ਸੰਗਰੂਰ ਵਾਸੀ ਵਿਅਕਤੀ ਨਾਲ 16 ਲੱਖ 56 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ। ਪੀੜਤ ਬਲਵਿੰਦਰ ਕੌਰ ਦੀ ਸ਼ਿਕਾਇਤ ’ਤੇ ਸੈਕਟਰ-17 ਥਾਣਾ ’ਚ ਮੁਲਜ਼ਮ ਖਿਲਾਫ ਧੋਖਾਧੜੀ ਤੇ ਸਾਜ਼ਿਸ਼ ਰਚਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

ਸ਼ਿਕਾਇਤਕਰਤਾ ਅਨੁਸਾਰ ਉਸ ਨੇ ਵਰਕ ਵੀਜ਼ੇ ’ਤੇ ਵਿਦੇਸ਼ ਜਾਣਾ ਸੀ। ਇਸ ਲਈ ਸੈਕਟਰ-17 ਸਥਿਤ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਨਿਕਾਸ ਸ਼ਰਮਾ ਨੂੰ ਮਿਲੀ। ਨਿਕਾਸ ਨੇ 17 ਲੱਖ ਰੁਪਏ ਮੰਗੇ। ਬਲਵਿੰਦਰ ਕੌਰ ਨੇ ਵੱਖ-ਵੱਖ ਫੀਸਾਂ ਦੇ ਨਾਂ ’ਤੇ 16 ਲੱਖ 56 ਹਜ਼ਾਰ ਰੁਪਏ ਜਮ੍ਹਾਂ ਕਰਵਾ ਦਿੱਤੇ। ਪੈਸੇ ਲੈਣ ਤੋਂ ਬਾਅਦ ਮੁਲਜ਼ਮ ਨੇ ਫੋਨ ਚੁੱਕਣਾ ਹੀ ਬੰਦ ਕਰ ਦਿੱਤਾ। ਪੁਲਸ ਨੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।