ਪੰਜਾਬ ਵਿੱਚ 2 ਕਾਰਾਂ ਦੀ ਟੱਕਰ, 3 ਮੌਤਾਂ; ਮੰਜ਼ਰ ਦੇਖਣ ਵਾਲਿਆਂ ਦੇ ਕੰਬੇ ਦਿਲ

ਪੰਜਾਬ ਵਿੱਚ 2 ਕਾਰਾਂ ਦੀ ਟੱਕਰ, 3 ਮੌਤਾਂ; ਮੰਜ਼ਰ ਦੇਖਣ ਵਾਲਿਆਂ ਦੇ ਕੰਬੇ ਦਿਲ

ਪਿੰਡ ਕੋਟੜਾ ਕਲਾਂ ਦੇ ਨਜ਼ਦੀਕ ਦੋ ਕਾਰਾਂ ਦੀ ਆਹਮੋ-ਸਾਹਮਣੇ ਟੱਕਰ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਗੰਭੀਰ ਜ਼ਖਮੀ ਹੋਇਆ। ਹਾਦਸਾ ਦੇਖਣ ਵਾਲੇ ਲੋਕਾਂ ਦੇ ਦਿਲ ਕੰਬ ਗਏ।

ਜਾਣਕਾਰੀ ਅਨੁਸਾਰ, ਰਤੀਆ ਨਿਵਾਸੀ ਉਪਕਾਰ ਸਿੰਘ ਅਤੇ ਸਵਿੰਦਰ ਕੌਰ ਭੀਖੀ ਦੇ ਵਿਆਹ ਸਮਾਗਮ ਤੋਂ ਵਾਪਸੀ ‘ਤੇ ਮਾਨਸਾ ਜਾ ਰਹੇ ਸਨ। ਉਨ੍ਹਾਂ ਦੀ ਕਾਰ ਪਿੰਡ ਕੋਟੜਾ ਕਲਾਂ ਦੇ ਨਜ਼ਦੀਕ ਮਾਨਸਾ ਸਾਈਡ ਤੋਂ ਆ ਰਹੀ ਇੱਕ ਹੋਰ ਸਵਿਫਟ ਕਾਰ ਨਾਲ ਟੱਕਰਾਈ।

ਉਸ ਹੋਰ ਕਾਰ ਵਿੱਚ ਬਲਕਰਨ ਸਿੰਘ ਅਤੇ ਕਮਲਪ੍ਰੀਤ ਸਿੰਘ ਸਵਾਰ ਸਨ। ਹਾਦਸੇ ਦੌਰਾਨ ਉਪਕਾਰ ਸਿੰਘ (67), ਸਵਿੰਦਰ ਕੌਰ (62) ਅਤੇ ਬਲਕਰਨ ਸਿੰਘ (23) ਦੀ ਮੌਤ ਹੋ ਗਈ।

ਕਮਲਪ੍ਰੀਤ ਸਿੰਘ (23) ਨੂੰ ਗੰਭੀਰ ਹਾਲਤ ਵਿੱਚ ਤੁਰੰਤ ਸਿਵਲ ਹਸਪਤਾਲ ਮਾਨਸਾ ਲਿਜਾਇਆ ਗਿਆ ਅਤੇ ਬਾਅਦ ਵਿੱਚ ਏਮਜ਼ ਹਸਪਤਾਲ ਬਠਿੰਡਾ ਰੈਫ਼ਰ ਕੀਤਾ ਗਿਆ। ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।