ਸੁਖਬੀਰ ਬਾਦਲ ਦਾ ਭਗਵੰਤ ਮਾਨ ‘ਤੇ ਟਿੱਪਣੀ, ਕਿਹਾ–ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ‘ਤੇ ਤੁਰੰਤ ਮੰਗੋ ਮੁਆਫੀ

ਸੁਖਬੀਰ ਬਾਦਲ ਦਾ ਭਗਵੰਤ ਮਾਨ ‘ਤੇ ਟਿੱਪਣੀ, ਕਿਹਾ–ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ‘ਤੇ ਤੁਰੰਤ ਮੰਗੋ ਮੁਆਫੀ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਦੀ ਸਖ਼ਤ ਨਿਖੇਧੀ ਕੀਤੀ ਹੈ। ਸੁਖਬੀਰ ਨੇ ਕਿਹਾ ਕਿ ਭਗਵੰਤ ਮਾਨ ਵੱਲੋਂ ਭਾਈ ਕਨ੍ਹਈਆ ਜੀ ਦਾ ਇਤਿਹਾਸਿਕ ਹਵਾਲਾ ਦੇ ਕੇ ਦਰਿਆਈ ਪਾਣੀਆਂ ਹੋਰਨਾਂ ਸੂਬਿਆਂ, ਖਾਸ ਕਰਕੇ ਹਰਿਆਣਾ ਨੂੰ ਦੇਣ ਲਈ ਜਾਇਜ਼ ਦਿਖਾਉਣਾ ਨਿੰਦਣਯੋਗ ਹੈ ਅਤੇ ਇਹ ਸਿੱਖ ਇਤਿਹਾਸ ਦੀ ਬੇਅਦਬੀ ਹੈ।

ਉਨ੍ਹਾਂ ਵਧਾਇਆ ਕਿ ਦਸਮ ਪਾਤਸ਼ਾਹ ਜੀ ਨੇ ਦਇਆ ਭਾਵਨਾ ਨਾਲ ਸੇਵਾ ਕਰਨ ਦੀ ਸਿੱਖਿਆ ਦਿੱਤੀ, ਪਰ ਆਪਣੇ ਹੱਕਾਂ ਲਈ ਜੂਝਣਾ ਵੀ ਸਿਖਾਇਆ। ਭਾਈ ਕਨ੍ਹਈਆ ਜੀ ਨੇ ਜੰਗ ਦੇ ਮੈਦਾਨ ਵਿੱਚ ਜ਼ਖਮੀਆਂ ਨੂੰ ਪਾਣੀ ਪਿਲਾ ਕੇ ਮਨੁੱਖਤਾ ਦਾ ਉੱਚਾ ਉਦਾਹਰਨ ਦਿੱਤਾ, ਪਰ ਪੰਜਾਬ ਦੇ ਜੀਵਨ ਸਰੋਤ ਦਰਿਆਈ ਪਾਣੀਆਂ ਨੂੰ ਹੋਰ ਸੂਬਿਆਂ ਨੂੰ ਸੌਂਪਣਾ ਇਸ ਤੋਂ ਵੱਖਰਾ ਹੈ।

ਸੁਖਬੀਰ ਬਾਦਲ ਨੇ ਭਗਵੰਤ ਮਾਨ ਨੂੰ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੀ ਬਜਾਏ ਤੁਰੰਤ ਮੁਆਫ਼ੀ ਮੰਗਣ ਦੀ ਸਲਾਹ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਪੰਜਾਬ ਦੇ ਦਰਿਆਈ ਪਾਣੀਆਂ ਲਈ ਬਣੇ ਰਿਪੇਰੀਅਨ ਅਧਿਕਾਰਾਂ ਦਾ ਹੈ, ਨਾ ਕਿ ਦਾਨ ਦੇਣ ਦਾ। ਸੁਖਬੀਰ ਨੇ ਕਿਹਾ ਕਿ ਭਗਵੰਤ ਮਾਨ ਕਾਂਗਰਸੀ ਮੁੱਖ ਮੰਤਰੀ ਦਰਬਾਰਾ ਸਿੰਘ ਦੇ ਨਕਸ਼ੇ ਤੇ ਚੱਲ ਰਹੇ ਹਨ, ਜਿਸ ਨੇ ਇੰਦਿਰਾ ਗਾਂਧੀ ਅੱਗੇ ਸਮਰਪਣ ਕਰ ਦਿੱਤਾ ਸੀ।

ਅਕਾਲੀ ਦਲ ਇਸ ਧੋਖਾਧੜੀ ਨੂੰ ਕਦੇ ਵੀ ਸਿਰੇ ਨਹੀਂ ਚੜ੍ਹਨ ਦੇਵੇਗਾ। ਸੁਖਬੀਰ ਨੇ ਯਾਦ ਦਿਵਾਇਆ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੌਰਾਨ ਐੱਸ.ਵਾਈ.ਐਲ. ਨਹਿਰ ਨੂੰ ਡੀ-ਨੋਟੀਫਾਈ ਕਰਕੇ ਅਤੇ ਜ਼ਮੀਨ ਕਿਸਾਨਾਂ ਨੂੰ ਵਾਪਸ ਕਰਕੇ ਇਹ ਮੁੱਦਾ ਸਦਾ ਲਈ ਨਿਪਟਾ ਦਿੱਤਾ ਗਿਆ ਸੀ।