ਜਾਅਲੀ ਸਰਟੀਫਿਕੇਟਾਂ ਦੀ ਵਰਤੋਂ ਕਰਨ ਵਾਲਾ ਨੌਜਵਾਨ ਇੰਗਲੈਂਡ ਤੋਂ ਡਿਪੋਰਟ

ਜਾਅਲੀ ਸਰਟੀਫਿਕੇਟਾਂ ਦੀ ਵਰਤੋਂ ਕਰਨ ਵਾਲਾ ਨੌਜਵਾਨ ਇੰਗਲੈਂਡ ਤੋਂ ਡਿਪੋਰਟ

ਜਾਅਲੀ ਸਰਟੀਫਿਕੇਟਾਂ ਦੇ ਆਧਾਰ ‘ਤੇ ਵਿਦੇਸ਼ ਗਿਆ ਇਕ ਨੌਜਵਾਨ ਫਰੀਦਕੋਟ ਵਿੱਚ ਫਸਿਆ। ਸਹਾਇਕ ਥਾਣੇਦਾਰ ਚਮਕੋਰ ਸਿੰਘ, ਇੰਚਾਰਜ ਚੌਕੀ ਗੋਲੇਵਾਲਾ ਨੇ ਦੱਸਿਆ ਕਿ ਸੁਖਪ੍ਰੀਤ ਸਿੰਘ ਨੇ ਪੜ੍ਹਾਈ ਲਈ ਜਾਅਲੀ ਸਰਟੀਫਿਕੇਟ ਤਿਆਰ ਕਰਵਾ ਕੇ ਇੰਗਲੈਂਡ ਯਾਤਰਾ ਕੀਤੀ। ਉੱਥੇ ਅਧਿਕਾਰੀਆਂ ਵੱਲੋਂ ਜਾਂਚ ਦੌਰਾਨ ਦਸਤਾਵੇਜ਼ ਜਾਅਲੀ ਪਾਏ ਜਾਣ ‘ਤੇ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ।

ਜਦੋਂ ਨੌਜਵਾਨ ਦਿੱਲੀ ਏਅਰਪੋਰਟ ‘ਤੇ ਉਤਰਿਆ, ਏਅਰਪੋਰਟ ਪੁਲਿਸ ਨੇ ਜੀਰੋ ਐੱਫ.ਆਈ.ਆਰ. ਦਰਜ ਕਰਕੇ ਉਸ ਨੂੰ ਸਬੰਧਤ ਥਾਣਾ ਸਦਰ ਫਰੀਦਕੋਟ ਦੇ ਹਵਾਲੇ ਕਰ ਦਿੱਤਾ। ਪੁਲਿਸ ਮਾਮਲੇ ਦੀ ਅੱਗੇ ਜਾਂਚ ਕਰ ਰਹੀ ਹੈ।