- Updated: August 13, 2024 02:05 PM
ਰਾਏਕੋਟ ਦੇ 21 ਸਾਲਾ ਨੌਜਵਾਨ ਸੰਦੀਪ ਸਿੰਘ ਪੁੱਤਰ ਬਲਦੇਵ ਸਿੰਘ ਚਹਿਲ ਦੀ ਕੈਨੇਡਾ ਦੇ ਸਰੀ ਸ਼ਹਿਰ ’ਚ ਅਚਾਨਕ 25 ਜੁਲਾਈ ਨੂੰ ਮੌਤ ਹੋਣ ਗਈ ਸੀ ਅਤੇ ਅੱਜ ਮੰਗਲਵਾਰ ਨੂੰ ਉਸਦੀ ਮ੍ਰਿਤਕ ਦੇਹ ਜੱਦੀ ਸ਼ਹਿਰ ਰਾਏਕੋਟ ਵਿਖੇ ਪੁੱਜਣ 'ਤੇ ਅੰਤਿਮ ਸਸਕਾਰ ਕੀਤਾ ਗਿਆ।
ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਨੇ ਸੇਜ਼ਲ ਅੱਖਾਂ ਨਾਲ ਉਸਨੂੰ ਅਤਿੰਮ ਵਿਦਾਇਗੀ ਦਿੱਤੀ। ਮ੍ਰਿਤਕ ਸੰਦੀਪ ਸਿੰਘ ਤਿੰਨ ਸਾਲ ਪਹਿਲਾਂ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਸਟੱਡੀ ਵੀਜੇ ’ਤੇ ਗਿਆ ਸੀ, ਉਥੇ ਉਹ ਆਪਣੇ ਵੱਡੇ ਭਰਾ ਸੁਮਨਦੀਪ ਸਿੰਘ ਕੋਲ ਰਹਿ ਰਿਹਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 25 ਜੁਲਾਈ ਨੂੰ ਦੁਪਿਹਰ ਸਮੇਂ ਰੋਟੀ ਖਾਣ ਸਮੇਂ ਅਚਾਨਕ ਬੁਰਕੀ ਉਸਦੇ ਗਲ ’ਚ ਫਸ ਗਈ ਅਤੇ ਘਰ ਵਿਚ ਹੋਰ ਕੋਈ ਮੌਜੂਦ ਨਾ ਹੋਣ ਕਾਰਨ ਉਸਦੀ ਮੌਤ ਹੋ ਗਈ, ਜਿਸ ਦਾ ਪਤਾ ਸ਼ਾਮ ਨੂੰ ਜਦੋਂ ਉਸਦਾ ਭਰਾ ਘਰ ਆਇਆ, ਉਸ ਸਮੇਂ ਲੱਗਿਆ ਅਤੇ ਅੱਜ ਸਵੇਰੇ 10 ਵਜੇ ਦੇ ਕਰੀਬ ਸੰਦੀਪ ਦੀ ਮ੍ਰਿਤਕ ਦੇਹ ਰਾਏਕੋਟ ਵਿਖੇ ਪੁੱਜਣ ਤੇ ਅਤਿੰਮ ਸਸਕਾਰ ਕੀਤਾ ਗਿਆ।