ਪੱਛਮੀ ਕੀਨੀਆ ''ਚ ਡੈਮ ਟੁੱਟਣ ਨਾਲ ਘੱਟੋ-ਘੱਟ 40 ਲੋਕਾਂ ਦੀ ਹੋਈ ਮੌਤ

ਪੱਛਮੀ ਕੀਨੀਆ ''ਚ ਡੈਮ ਟੁੱਟਣ ਨਾਲ ਘੱਟੋ-ਘੱਟ 40 ਲੋਕਾਂ ਦੀ ਹੋਈ ਮੌਤ

ਪੱਛਮੀ ਕੀਨੀਆ 'ਚ ਇਕ ਡੈਮ ਟੁੱਟਣ ਨਾਲ ਘੱਟੋ-ਘੱਟ 40 ਲੋਕਾਂ ਦੀ ਮੌਤ ਹੋ ਗਈ। ਕੀਨੀਆ ਪੁਲਿਸ ਨੇ ਇਹ ਜਾਣਕਾਰੀ ਦਿਤੀ।ਪੁਲਿਸ ਅਧਿਕਾਰੀ ਸਟੀਫਨ ਕਿਰੂਈ ਨੇ ਦਸਿਆ ਕਿ ਡੈਮ ਟੁੱਟਣ ਤੋਂ ਬਾਅਦ ਹੜ੍ਹ ਦਾ ਪਾਣੀ ਘਰਾਂ 'ਚ ਭਰ ਗਿਆ ਅਤੇ ਇਕ ਵੱਡੀ ਸੜਕ ਟੁੱਟ ਗਈ।

ਪੁਲਿਸ ਮੁਤਾਬਕ ਇਹ ਘਟਨਾ ਸੋਮਵਾਰ ਸਵੇਰੇ ਗ੍ਰੇਟ ਰਿਫਟ ਵੈਲੀ ਖੇਤਰ ਦੇ ਮਾਈ ਮਾਹੀਓ ਇਲਾਕੇ 'ਚ ਸਥਿਤ ਪੁਰਾਣੇ ਕਿਜਾਬੇ ਡੈਮ ਦੇ ਢਹਿ ਜਾਣ ਤੋਂ ਬਾਅਦ ਵਾਪਰੀ। ਗ੍ਰੇਟ ਰਿਫਟ ਵੈਲੀ ਖੇਤਰ ਵਿਚ ਹੜ੍ਹ ਆਉਣ ਦਾ ਖਤਰਾ ਹੈ। ਬੰਨ੍ਹ ਟੁੱਟਣ ਤੋਂ ਬਾਅਦ ਪਾਣੀ ਹੇਠਾਂ ਵੱਲ ਵਗਣਾ ਸ਼ੁਰੂ ਹੋ ਗਿਆ।

ਕੀਨੀਆ 'ਚ ਪਿਛਲੇ ਕੁੱਝ ਦਿਨਾਂ ਤੋਂ ਹੋ ਰਹੀ ਭਾਰੀ ਬਾਰਸ਼ ਕਾਰਨ ਕਈ ਇਲਾਕਿਆਂ 'ਚ ਹੜ੍ਹ ਆ ਗਿਆ ਹੈ। ਹੜ੍ਹ ਕਾਰਨ ਹੁਣ ਤਕ ਲਗਭਗ 100 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸਕੂਲ ਖੋਲ੍ਹਣ ਵਿਚ ਵੀ ਦੇਰੀ ਹੋ ਰਹੀ ਹੈ।