710 ਨਵ-ਨਿਯੁਕਤ ''ਪਟਵਾਰੀਆਂ'' ਨੂੰ 8 ਸਤੰਬਰ ਨੂੰ ਦਿੱਤੇ ਜਾਣਗੇ ਨੌਕਰੀ ਪੱਤਰ: ਮੁੱਖ ਮੰਤਰੀ ਮਾਨ। 

710 ਨਵ-ਨਿਯੁਕਤ ''ਪਟਵਾਰੀਆਂ'' ਨੂੰ 8 ਸਤੰਬਰ ਨੂੰ ਦਿੱਤੇ ਜਾਣਗੇ ਨੌਕਰੀ ਪੱਤਰ: ਮੁੱਖ ਮੰਤਰੀ ਮਾਨ। 

ਪੰਜਾਬ ਸਰਕਾਰ ਨੇ ਪਟਵਾਰੀਆਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ 710 ਨਵ-ਨਿਯੁਕਤ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪਣ ਦਾ ਐਲਾਨ ਕੀਤਾ ਹੈ। ਦਰਅਸਲ 8 ਸਤੰਬਰ ਨੂੰ ਇਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਇਸ ਸਮਾਗਮ ਵਿਚ ਨਵ-ਨਿਯੁਕਤ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਜਾਣਗੇ। ਇਸ ਦੀ ਜਾਣਕਾਰੀ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ’ਤੇ ਟਵੀਟ ਕਰਕੇ ਸਾਂਝੀ ਕੀਤੀ ਹੈ। ਮੁੱਖ ਮੰਤਰੀ ਨੇ  ਟਵੀਟ ਵਿਚ ਲਿਖਿਆ ਕਿ ਇਕ ਖੁਸ਼ਖ਼ਬਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ।

8 ਸਤੰਬਰ ਨੂੰ ਅਸੀਂ ਇਕ ਵੱਡਾ ਨਿਯੁਕਤੀ ਪੱਤਰ ਵੰਡ ਸਮਾਗਮ ਰੱਖਿਆ ਹੈ ਜਿਸ ਵਿਚ 710 ਨਵ-ਨਿਯੁਕਤ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣੇ ਹਨ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਹੈ ਕਿ ਪਟਵਾਰੀਆਂ ਦੀਆਂ ਨਵੀਆਂ ਅਸਾਮੀਆਂ ਦੇ ਇਸ਼ਤਿਹਾਰ ਵੀ ਜਲਦ ਜਾਰੀ ਹੋਣਗੇ। ਉਮੀਦ ਹੈ ਕਿ ਨਵੇਂ ਹੱਥਾਂ ਵਿਚ ਨਵੀਆਂ ਕਲਮਾਂ ਇਕ ਨਵੇਂ ਭ੍ਰਿਸ਼ਟਾਚਾਰ-ਮੁਕਤ ਸਮਾਜ ਦੀ ਸਿਰਜਣਾ ਕਰਨਗੀਆਂ। ਲੋਕਾਂ ਦੀ ਖੱਜਲ-ਖੁਆਰੀ ਨਹੀਂ ਹੋਣ ਦਿੱਤੀ ਜਾਵੇਗੀ।