21 ਸਾਲਾ ਪੰਜਾਬੀ ਨੌਜਵਾਨ ਕੈਨੇਡਾ ’ਚ ਹੋਇਆ ਲਾਪਤਾ, ਚਿੰਤਾ ''ਚ ਪਏ ਮਾਪੇ

21 ਸਾਲਾ ਪੰਜਾਬੀ ਨੌਜਵਾਨ ਕੈਨੇਡਾ ’ਚ ਹੋਇਆ ਲਾਪਤਾ, ਚਿੰਤਾ ''ਚ ਪਏ ਮਾਪੇ

ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਚ ਇਕ ਪੰਜਾਬੀ ਨੌਜਵਾਨ ਪਿਛਲੇ 8 ਦਿਨ ਤੋਂ ਲਾਪਤਾ ਹੈ। ਪੰਜਾਬੀ ਨੌਜਵਾਨ ਦੀ ਭਾਲ ਕਰ ਰਹੀ ਪੀਲ ਰੀਜਨਲ ਪੁਲਸ ਨੇ ਹੁਣ ਲੋਕਾਂ ਤੋਂ ਮਦਦ ਮੰਗੀ ਹੈ। ਪੁਲਸ ਨੇ ਦੱਸਿਆ ਕਿ 21 ਸਾਲ ਦੇ ਨਮਨਪ੍ਰੀਤ ਰੰਧਾਵਾ ਨੂੰ ਆਖਰੀ ਵਾਰ 29 ਫਰਵਰੀ ਨੂੰ ਸ਼ਾਮ 5:30 ਵਜੇ ਬਰੈਂਪਟਨ ਦੇ ਗੋਰ ਰੋਡ ਅਤੇ ਐਬਨੀਜ਼ਰ ਰੋਡ ਇਲਾਕੇ ਵਿਚ ਦੇਖਿਆ ਗਿਆ। ਨਮਨਪ੍ਰੀਤ ਰੰਧਾਵਾ ਦਾ ਹੁਲੀਆ ਜਾਰੀ ਕਰਦਿਆਂ ਪੁਲਸ ਕਿਹਾ ਕਿ ਉਸ ਦਾ ਕੱਦ ਤਕਰੀਬਨ ਛੇ ਫੁੱਟ ਅਤੇ ਵਜ਼ਨ 75 ਕਿਲੋ ਹੈ।

                      Image

ਦਰਮਿਆਨੇ ਸਰੀਰ ਵਾਲੇ ਨਮਨਪ੍ਰੀਤ ਦੇ ਵਾਲ ਛੋਟੇ ਅਤੇ ਕਾਲੇ ਹਨ ਜਦਕਿ ਹਲਕੀ ਦਾੜ੍ਹੀ ਅਤੇ ਮੁੱਛਾਂ ਵੀ ਰੱਖੀਆਂ ਹੋਈਆਂ ਹਨ। ਕਈ ਦਿਨ ਦੀ ਭਾਲ ਤੋਂ ਬਾਅਦ ਵੀ ਨਮਨਪ੍ਰੀਤ ਰੰਧਾਵਾ ਦਾ ਕੋਈ ਥਹੁ ਪਤਾ ਨਹੀਂ ਲੱਗ ਸਕਿਆ, ਜਿਸ ਦੇ ਮੱਦੇਨਜ਼ਰ ਉਸ ਦੇ ਪਰਿਵਾਰਕ ਮੈਂਬਰ ਅਤੇ ਪੁਲਸ ਉਸ ਦੀ ਸੁੱਖ ਸਾਂਦ ਪ੍ਰਤੀ ਚਿੰਤਤ ਹਨ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਨਮਨਪ੍ਰੀਤ ਰੰਧਾਵਾ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰੰਤ 905 453 2121 ਐਕਸਟੈਨਸ਼ਨ 2133 ’ਤੇ ਸੰਪਰਕ ਕਰੇ।