ਕਾਂਗਰਸ ਦਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਕਦਮ, ਸਪੈਸ਼ਲ ਵਾਰ ਰੂਮ ਸਥਾਪਤ

ਕਾਂਗਰਸ ਦਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਕਦਮ, ਸਪੈਸ਼ਲ ਵਾਰ ਰੂਮ ਸਥਾਪਤ

ਕਾਂਗਰਸ ਹਾਈਕਮਾਂਡ ਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੱਡਾ ਕਦਮ ਚੁੱਕਦਿਆਂ ਪੰਜ ਸੂਬਿਆਂ ਵਿਚ ਸਪੈਸ਼ਲ ਵਾਰ ਰੂਮ ਸਥਾਪਤ ਕੀਤੇ ਹਨ। ਇਸ ਸੰਬੰਧੀ ਬਕਾਇਦਾ ਕਾਂਗਰਸ ਵੱਲੋ ਪੱਤਰ ਵੀ ਜਾਰੀ ਕੀਤਾ ਗਿਆ ਹੈ। ਪੱਤਰ ਵਿਚ ਵਾਰ ਰੂਮ ਦੇ ਚੇਅਰਮੈਨ ਸੰਬੰਧੀ ਵੀ ਜਾਣਕਾਰੀ ਦਿੱਤੀ ਗਈ ਹੈ। ਪਾਰਟੀ ਪ੍ਰਧਾਨ ਦੀ ਮਨਜ਼ੂਰੀ ਤੋਂ ਬਾਅਦ ਪਾਰਟੀ ਦੇ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਕੇ. ਸੀ. ਵੇਣੂਗੋਪਾਲ ਵੱਲੋਂ ਜਾਰੀ ਕੀਤੇ ਗਏ ਪ੍ਰੈੱਸ ਰਿਲੀਜ਼ ਅਨੁਸਾਰ ਇਹ ਨਿਯੁਕਤੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੀਆਂ।

                             Image

ਪੰਜਾਬ ਵਿਚ ਕੰਨਨ ਗੋਪੀਨਾਥਨ, ਉਤਰ ਪ੍ਰਦੇਸ਼ ਵਿਚ ਸਚਿਨ ਯਾਦਵ, ਗੋਆ ਵਿਚ ਇਮਰੋਜ਼ ਖਾਨ, ਮਣੀਪੁਰ ਵਿਚ ਬਿਸਵਰੰਜਨ ਮੋਹੰਤੀ ਅਤੇ ਉਤਰਾਖੰਡ ਵਿਚ ਕ੍ਰਿਸ਼ਨ ਸਾਤਰੋੜ ਨੂੰ ਵਾਰ ਰੂਮ ਦਾ ਚੇਅਰਮੈਨ ਲਗਾਇਆ ਗਿਆ ਹੈ।