ਪੰਜਾਬ ‘ਚ ‘ਆਪ’ ਲਈ ਉਲਟੀ ਗਿਣਤੀ ਸ਼ੁਰੂ: ਪ੍ਰਤਾਪ ਬਾਜਵਾ

ਪੰਜਾਬ ‘ਚ ‘ਆਪ’ ਲਈ ਉਲਟੀ ਗਿਣਤੀ ਸ਼ੁਰੂ: ਪ੍ਰਤਾਪ ਬਾਜਵਾ

ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪਟਿਆਲਾ ਸਥਿਤ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਦਾ ਨਾਮ ਬਦਲਣ ਦੇ ਫੈਸਲੇ 'ਤੇ ਆਮ ਆਦਮੀ ਪਾਰਟੀ (ਆਪ) ਦੀ ਸਖ਼ਤ ਨਿਖੇਧੀ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ 'ਚ 'ਆਪ' ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ।

 

Shameful and petty move by @AAPPunjab to erase the legacy of Rajiv Gandhi from Rajiv Gandhi National Law University, Patiala.

Rajiv Gandhi ji laid the foundation of India’s IT and sacrificed his life for the nation.

Is @AAPPunjab trying to please its hidden allies in…

— Partap Singh Bajwa (@Partap_Sbajwa) February 28, 2026

 

ਬਾਜਵਾ ਨੇ ਇਸ ਕਦਮ ਨੂੰ "ਸ਼ਰਮਨਾਕ ਅਤੇ ਘਟੀਆ" ਕਰਾਰ ਦਿੰਦਿਆਂ ਕਿਹਾ ਕਿ 'ਆਪ' ਸਰਕਾਰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਵਿਰਾਸਤ ਨੂੰ ਮਿਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਰਾਜੀਵ ਗਾਂਧੀ ਦੇ ਦੇਸ਼ ਪ੍ਰਤੀ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਭਾਰਤ ਵਿੱਚ ਆਈ.ਟੀ. (IT) ਖੇਤਰ ਦੀ ਨੀਂਹ ਰੱਖੀ ਸੀ ਅਤੇ ਦੇਸ਼ ਦੀ ਖ਼ਾਤਰ ਆਪਣੀ ਜਾਨ ਕੁਰਬਾਨ ਕੀਤੀ ਸੀ।

ਕਾਂਗਰਸੀ ਆਗੂ ਨੇ 'ਆਪ' 'ਤੇ ਨਿਸ਼ਾਨਾ ਸਾਧਦੇ ਹੋਏ ਸਵਾਲ ਕੀਤਾ ਕਿ ਕੀ ਪਾਰਟੀ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਆਪਣੇ 'ਗੁਪਤ ਸਹਿਯੋਗੀਆਂ' ਨੂੰ ਖੁਸ਼ ਕਰਨ ਲਈ ਅਜਿਹਾ ਕਰ ਰਹੀ ਹੈ? ਬਾਜਵਾ ਨੇ ਕਿਹਾ ਕਿ ਪੰਜਾਬ ਦੇ ਲੋਕ ਇਹ ਸਭ ਦੇਖ ਰਹੇ ਹਨ ਅਤੇ ਸੱਚਾਈ ਪਰਤ ਦਰ ਪਰਤ ਸਾਹਮਣੇ ਆ ਰਹੀ ਹੈ।

ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ 'ਆਪ' ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਬਾਜਵਾ ਨੇ ਇਹ ਵੀ ਦਾਅਵਾ ਕੀਤਾ ਕਿ 2027 ਵਿੱਚ ਜਦੋਂ ਕਾਂਗਰਸ ਪਾਰਟੀ ਸਰਕਾਰ ਬਣਾਏਗੀ, ਤਾਂ ਯੂਨੀਵਰਸਿਟੀ ਦਾ ਅਸਲੀ ਨਾਮ ਪੂਰੇ ਮਾਣ ਨਾਲ ਬਹਾਲ ਕੀਤਾ ਜਾਵੇਗਾ।